ਯੂਨੀਲੀਵਰ ਕਰੇਗੀ ਬਰਮੇਲੀਆ ਸਥਿਤ ਫੂਡ ਪਲਾਂਟ ਬੰਦ, 280 ਕਾਮੇ ਹੋਣਗੇ ਪ੍ਰਭਾਵਿਤ

ਟਰਾਂਟੋ- ਬਰਮੇਲੀਆ, ਉਨਟਾਰੀਓ ਵਿਚ ਫੂਡ ਪ੍ਰਾਡਕਟ ਬਣਾਉਣ ਵਾਲੀ ਕੰਪਨੀ ਯੂਨੀਲੀਵਰ ਨੇ ਅੱਜ ਆਪਣੇ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਮੁਖੀ ਜੌਹਨ Mayor Rob Ford2ਬੀ ਬੌਟਲਰ ਨੇ ਅੱਜ ਇੱਥੇ ਦੱਸਿਆ ਉਹ ਅਮਰੀਕਾ ਵਿਚ ਵੀ ਆਪਣੇ ਜ਼ਿਆਦਾਤਰ ਪਲਾਂਟਾਂ ਤੋਂ ਪ੍ਰੋਕਸ਼ਨ ਅਗਲੇ ਦੋ ਸਾਲਾਂ ਵਿਚ ਬੰਦ ਕਰ ਦੇਵੇਗੀ। ਉਹਨਾਂ ਕਿਹਾ ਕਿ ਫੂਡ ਇੰਡਸਟਰੀ ਵਿਚ ਖਪਤ ਦੀ ਕਮੀ ਦੇ ਕਾਰਨ ਪ੍ਰਾਡਕਟਾਂ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਵਰਣਨਯੌਗ ਹੈ ਕਿ ਬਰਮੇਲੀਆ ਪਲਾਂਟ ਤੋਂ ਤਿਆਰ ਹੁੰਦੇ ਪ੍ਰਾਡਕਟ 80 ਫੀਸਦੀ ਅਮਰੀਕਾ ਨੂੰ ਬਰਾਮਦ ਹੁੰਦੇ ਹਨ। ਕੰਪਨੀ ਦੇ ਇਸ ਫੈਸਲੇ ਕਾਰਨ ਬਰਮੇਲੀਆ ਪਲਾਂਟ ਵਿਚ ਕੰਮ ਕਰਦੇ 280 ਦੇ ਕਰੀਬ ਕਾਮੇ ਪ੍ਰਭਾਵਿਤ ਹੋਣ ਦੇ ਸ਼ੰਕੇ ਵੱਧ ਗਏ ਹਨ। ਐਮਸਟ੍ਰਡਮ ਬੇਸਡ ਯੂਨੀਲੀਵਰ ਦੁਨੀਆਂ ਦੇ ਪ੍ਰਮੁੱਖ ਫੂਡ ਪ੍ਰਾਡਕਟ ਸਪਲਾਇਰਾਂ ਵਿਚੋਂ ਇਕ ਕੰਪਨੀ ਹੈ। ਇਹ ਕੰਪਨੀ ਫੂਡ ਪ੍ਰਾਡਕਟਾਂ ਤੋਂ ਇਲਾਵਾ ਡੋਵ ਸਾਬਣਾਂ ਤੇ ਹੋਰ ਪ੍ਰਾਡਕਟ ਵੀ ਤਿਆਰ ਕਰਦੀ ਹੈ। ਇਸ ਕੰਪਨੀ ਦਾ ਵਪਾਰ 190 ਮੁਲਕਾਂ ਵਿਚ ਫੈਲਿਆ ਹੋਇਆ ਹੈ।

468 ad