ਯੂਕਰੇਨ ਨੇੜੇ ਰੂਸ ਦਾ ਫੌਜੀ ਅਭਿਆਸ

ਮਾਸਕੋ- ਰੂਸ ਨੇ ਸੋਮਵਾਰ ਨੂੰ ਯੁਕਰੇਨ ਦੀ ਸਰਹੱਦ ਨੇੜੇ ਆਪਣਾ ਹਵਾਈ ਫੌਜ ਅਭਿਆਸ ਦਾ ਐਲਾਨ ਕੀਤਾ ਜਿਸ ‘ਚ ਉਸ ਦੇ ਜ਼ਿਆਦਾਤਰ ਲੜਾਕੂ ਫੌਜੀ ਜਹਾਜ਼ ਹਿੱਸਾ ਲੈ ਰਹੇ ਹਨ।  ਰੂਸ ਦੀ ਹਵਾਈ ਫੌਜ ਦੇ ਬੁਲਾਰੇ ਨੇ ਇੰਟਰਫੈਕਸ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਸੋਮਵਾਰ ਤੋਂ ਸ਼ੁਰੂ ਹੋਏ ਇਸ ਹਵਾਈ ਫੌਜ ਅਭਿਆਸ ‘ਚ 100 ਤੋਂ ਵੱਧ ਜਹਾਜ਼ ਅਤੇ Rushian Predeਹੈਲੀਕਾਪਟਰ ਹਿੱਸਾ ਲੈ ਰਹੇ ਹਨ। ਰੂਸ ਦੇ ਪੱਛਮੀ ਅਤੇ ਮੱਧ ਵਰਗੀ ਜ਼ਿਲ੍ਹਾਂ ‘ਚ ਕੀਤਾ ਜਾ ਰਿਹਾ ਇਹ ਅਭਿਆਸ ਸ਼ੁੱਕਰਵਾਰ ਤੱਕ ਚੱਲੇਗਾ। ਬੁਲਾਰੇ ਆਈਗੋਰ ਕਲੀਮੋਵ ਨੇ ਦੱਸਿਆ ਕਿ ਇਹ ਅਭਿਆਸ ਇਨ੍ਹਾਂ ਕਈ ਫੌਜੀ ਅਭਿਆਸਾਂ ‘ਚੋਂ ਇਕ ਹੈ। ਜਿਨ੍ਹਾਂ ਦਾ ਮਕਸਦ ਫੌਜ ਅੰਦਰ ਕੋ-ਆਰਡੀਨੇਸ਼ਨ ਵਧਾਉਣਾ  ਹੈ। ਬੁਲਾਰੇ ਨੇ ਯੁਕਰੇਨ ਦਾ ਨਾਂ ਨਹੀਂ ਲਿਆ। ਜਿਥੇ ਰੂਸ ਹਮਾਇਤੀ ਵਿਰੋਧੀ ਫੌਜ ਵਿਰੁੱਧ ਲੜਾਈ ਲੜ ਰਹੇ ਹਨ। 
ਰੂਸ ਦੇ ਇਸ ਕਦਮ ਨਾਲ ਪੱਛਮੀ ਦੇਸ਼ ਇੱਕਠੇ ਹੋ ਸਕਦੇ ਹਨ ਜੋ ਉਸ ਦੇ ਵਿਰੁੱਧ ਯੁਕਰੇਨ ਦੀ ਸਰਹੱਦ ‘ਤੇ ਫੌਜ ਵਧਾਉਣ ਦਾ ਦੋਸ਼ ਲਗਾਉਂਦੇ ਹਨ। ਫੌਜੀ ਅਭਿਆਸ ‘ਚ ਯੂ. ਐਸ. 27 ਮਿਗ 24 ਐਸ. ਯੂ. 34 ਐਮ. ਆਈ. 8 ਐਮ. ਆਈ. 24 ਅਤੇ ਐਮ. ਆਈ. 28 ਐਨ ਹੈਲੀਕਾਪਟਰ ਹਿੱਸਾ ਲੈ ਰਹੇ ਹਨ। ਐਚ. ਯੂ. 34 ਰੂਸ ਦਾ ਆਧੁਨਿਕਤਮ ਲੜਾਕੂ ਜਹਾਜ਼ ਹੈ। ਇਸ ਵਿਚਾਲੇ ਪੂਰਬੀ ਯੁਕਰੇਨ ‘ਚ ਲੜਾਈ ਵਧ ਗਈ ਹੈ। ਕੀਵ ਵਿਦਰੋਹੀਆਂ ਨੂੰ ਉਨ੍ਹਾਂ ਦੇ ਦੋ ਗੜ੍ਹ ਦੋਨੇਤਸਕ ਅਤੇ ਲੁਹਾਨਸਕ ‘ਚ ਘੇਰਨਾ ਚਾਹੁੰਦਾ ਹੈ। ਇਸ ਵਿਚਾਲੇ ਇਕ ਰੂਸੀ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਯੁਕਰੇਨ ਦੇ 400 ਫੌਜੀਆਂ ਨੇ ਉਸ ਦੇ ਇਥੇ ਪਨਾਹ ਮੰਗੀ ਹੈ।

468 ad