ਯੁਵਰਾਜ ਦੀ ਗੱਲ ਸੁਣ ਰੋ ਪਏ ਗਾਂਗੂਲੀ

ਨਵੀਂ ਦਿੱਲੀ—ਟੀਮ ਇੰਡੀਆ ਮੈਦਾਨ ‘ਤੇ ਜਿੰਨੀਂ ਹਮਲਾਵਰ ਦਿਖਾਈ ਦਿੰਦੀ ਹੈ, ਡ੍ਰੈਸਿੰਗ ਰੂਮ ਵਿਚ ਉਨ੍ਹਾਂ ਦਾ ਅੰਦਾਜ਼ ਓਨਾਂ ਹੀ ਮਜ਼ਾਕੀਆ ਸੀ। ਇਸੇ ਮਜ਼ਾਕ ਦੇ ਕਾਰਨ ਇਕ ਵਾਰ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਭ ਗਾਂਗੂਲੀ ਤਕਰੀਬਨ ਰੌਣ ਹੀ ਲੱਗ ਪਏ ਸਨ। ਇਹ ਮਜ਼ਾਕ ਕੀਤਾ ਸੀ ਪੰਜਾਬ ਦੇ ਪੁੱਤਰ ਯੁਵਰਾਜ ਸਿੰਘ ਨੇ। ਯੁਵਰਾਜ ਨੇ ਅਜਿਹਾ Yuvrajਗਾਂਗੂਲੀ ਵੱਲੋਂ ਪੰਜ ਸਾਲ ਪਹਿਲਾਂ ਕੀਤੇ ਗਏ ਮਜ਼ਾਕ ਦਾ ਬਦਲਾ ਲੈਣ ਲਈ ਕੀਤਾ ਸੀ।
ਸਾਲ 2000 ਵਿਚ ਆਈ. ਸੀ. ਸੀ. ਨਾਕਆਊਟ ਸੀਰੀਜ਼ ਵਿਚ ਕੀਨੀਆ ਦੇ ਖਿਲਾਫ ਮੈਚ ਦੇ ਨਾਲ ਯੁਵਰਾਜ ਸਿੰਘ ਇਕ ਰੋਜਾ ਮੈਚਾਂ ਵਿਚ ਡੈਬਿਊ ਕਰਨ ਜਾ ਰਹੇ ਸਨ। ਸੌਰਭ ਗਾਂਗੂਲੀ ਯੁਵਰਾਜ ਦੇ ਕੋਲ ਗਏ ਅਤੇ ਪੁੱਛਿਆ, ‘ਕੀ ਤੂੰ ਓਪਨਿੰਗ ਕਰੇਗਾ’ ? ਯੁਵਰਾਜ ਨੇ ਜਵਾਬ ਦਿੱਤਾ, ‘ਹਾਂ ਬਿਲਕੁਲ’ ਪਰ ਯੁਵਰਾਜ ਇਸ ਗੱਲ ਨੂੰ ਲੈ ਕੇ ਟੈਂਸ਼ਨ ਵਿਚ ਆ ਗਏ ਅਤੇ ਰਾਤ ਨੂੰ ਉਨ੍ਹਾਂ ਨੂੰ ਨੀਂਦ ਦੀ ਗੋਲੀ ਲੈ ਕੇ ਸੌਣਾ ਪਿਆ। ਅਗਲੇ ਦਿਨ ਸਵੇਰੇ ਬ੍ਰੇਕਫਾਸਟ ਦੇ ਸਮੇਂ ਗਾਂਗੂਲੀ ਨੇ ਯੁਵੀ ਨੂੰ ਦੱਸਿਆ ਕਿ ਉਹ ਮਜ਼ਾਕ ਕਰ ਰਹੇ ਸਨ। ਪਰ ਇਹ ਮਜ਼ਾਕ ਇੱਥੇ ਹੀ ਖਤਮ ਨਹੀਂ ਹੋਇਆ ਤੇ ਪੰਜ ਸਾਲਾਂ ਬਾਅਦ ਯੁਵਰਾਜ ਨੇ ਇਸ ਮਜ਼ਾਕ ਦਾ ਬਦਲਾ ਲਿਆ।
2005 ਵਿਚ ਜਦੋਂ ਪਾਕਿਸਤਾਨ ਦਾ ਭਾਰਤ ਦੌਰਾ ਸੀ। ਕੋਚੀ ਵਿਚ ਦੋਹਾਂ ਟੀਮਾਂ ਦੇ ਵਿਚ ਮੈਚ ਤੋਂ ਪਹਿਲਾਂ ਟੀਮ ਮੀਟਿੰਗ ਲਈ ਜਦੋਂ ਦਾਦਾ ਡ੍ਰੈਸਿੰਗ ਰੂਮ ਵਿਚ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਸਾਰੇ ਖਿਡਾਰੀ ਮੌਜੂਦ ਸਨ। ਟੀਮ ਮੀਟਿੰਗ ਤੋਂ ਬਾਅਦ ਯੁਵਰਾਜ ਸਿੰਘ, ਵਰਿੰਦਰ ਸਹਿਵਾਗ ਅਤੇ ਹਰਭਜਨ ਸਿੰਘ ਨੇ ਅਖਬਾਰ ਦੀ ਇਕ ਕਟਿੰਗ ਟੀਮ ਮੈਨੇਜਰ ਅਤੇ ਗਾਂਗੂਲੀ ਨੂੰ ਦਿੱਤੀ। ਇਸ ਅਖਬਾਰ ਵਿਚ ਗਾਂਗੂਲੀ ਦੀ ਇੰਟਰਵਿਊ ਛਪੀ ਸੀ। ਜਿਸ ਵਿਚ ਦਾਦਾ ਨੇ ਖਿਡਾਰੀਆਂ ਦੀ ਜੰਮ ਕੇ ਆਲੋਚਨਾ ਕੀਤੀ ਸੀ। ਗਾਂਗੂਲੀ ਹਰ ਖਿਡਾਰੀ ਦੇ ਕੋਲ ਗਏ ਅਤੇ ਕਿਹਾ ਕਿ ਉਨ੍ਹਾਂ ਨੇ ਇਹ ਇੰਟਰਵਿਊ ਨਹੀਂ ਦਿੱਤੀ। ਉਹ ਇਸ ਮਾਮਲੇ ਨੂੰ ਲੈ ਕੇ ਇੰਨੇਂ ਭਾਵੁਕ ਹੋ ਗਏ ਕਿ ਉਨ੍ਹਾਂ ਨੇ ਕਿਹਾ ਕਿ ਉਹ ਕਪਤਾਨੀ ਤੋਂ ਅਸਤੀਫਾ ਦੇ ਦੇਣਗੇ ਅਤੇ ਇੰਨਾਂ ਕਹਿੰਦੇ ਹੀ ਉਨ੍ਹਾਂ ਦੀਆਂ ਅੱਖਾਂ ਛਲਕ ਗਈਆਂ। ਇਹ ਗੱਲ ਗਾਂਗੂਲੀ ਦੇ ਦੋਸਤ ਤੇ ਭਾਰਤ ਦੀ ‘ਦੀਵਾਰ’ ਕਹੇ ਜਾਣ ਵਾਲੇ ਰਾਹੁਲ ਦ੍ਰਾਵਿੜ ਤੋਂ ਬਰਦਾਸ਼ਤ ਨਹੀਂ ਹੋਈ ਅਤੇ ਉਨ੍ਹਾਂ ਨੇ ਇਸ ਮਜ਼ਾਕ ਦਾ ਖੁਲਾਸਾ ਕਰ ਦਿੱਤਾ। ਇਸ ਤੋਂ ਬਾਅਦ ਗਾਂਗੂਲੀ ਸਾਰੇ ਖਿਡਾਰੀਆਂ ਦੇ ਪਿੱਛੇ ਬੈਟ ਲੈ ਕੇ ਭੱਜੇ ਸਨ। ਇਸ ਗੱਲ ਦਾ ਖੁਲਾਸਾ ਖੁਦ ਯੁਵਰਾਜ ਨੇ ਇਕ ਟਾਕ ਸ਼ੋਅ ਦੌਰਾਨ ਕੀਤਾ ਸੀ।

468 ad