ਯਸ਼ ਨੇ ਮੈਨੂੰ ਕਿਹਾ ਸੀ ਮੈਂ ਤਾਂ ਕੱਪੜਿਆਂ ਵਾਂਗ ਕੁੜੀਆਂ ਬਦਲਦਾ ਆਂ : ਸ਼ੁਭਰੀਤ

ਚੰਡੀਗੜ੍ਹ : ਇੰਡੀਆਜ਼ ਗਾਟ ਟੈਲੇਂਟ ‘ਚ ਤੀਸਰੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਸ਼ੁਭਰੀਤ ਕੌਰ ਦਾ ਹਾਲ ਹੀ ਵਿਚ ਵਿਆਹ ਹੋਇਆ ਸੀ ਜਿਸ ਵਿਚ ਉਸ ਨੂੰ ਧੋਖਾ ਮਿਲਿਆ ਹੈ। ਇਸ Subhreetਨਾਲ ਸ਼ੁਭਰੀਤ ਡਿਪ੍ਰੈਸ਼ਨ ‘ਚ ਆ ਗਈ ਹੈ। ਇਨ੍ਹੀਂ ਦਿਨੀਂ ਉਹ ਏਸ਼ੀਆ ਗਾਟ ਟੈਲੇਂਟ ਦੀਆਂ ਤਿਆਰੀਆਂ ਕਰ ਰਹੀ ਸੀ, ਪਰ ਜਿਸ ਬੁਰੇ ਦੌਰ ‘ਚੋਂ ਉਹ ਗੁਜ਼ਰ ਰਹੀ ਹੈ ਉਸ ਨਾਲ ਉਸ ਦੀਆਂ ਤਿਆਰੀਆਂ ‘ਤੇ ਅਸਰ ਪੈ ਰਿਹਾ ਹੈ। ਸ਼ੁਭਰੀਤ ਨੇ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਯਸ਼ ਮੱਕੜ ਖਿਲਾਫ ਆਪਣੀ ਕਾਨੂੰਨੀ ਲੜਾਈ ਜਾਰੀ ਰੱਖੇਗੀ। ਉਸ ਨੂੰ ਉਮੀਦ ਹੈ ਕਿ ਉਸ ਨੂੰ ਇਨਸਾਫ ਜ਼ਰੂਰ ਮਿਲੇਗਾ। 
ਵਿਆਹ ਤੋਂ ਬਾਅਦ ਜਦੋਂ ਯਸ਼ ਦਾ ਧੋਖਾ ਸਾਹਮਣੇ ਆਇਆ ਤਾਂ ਉਸ ਨੇ ਸ਼ੁਭਰੀਤ ਨੂੰ ਸਾਫ ਸ਼ਬਦਾਂ ਵਿਚ ਆਪਣੀ ਅਸਲੀਅਤ ਬਿਆਨ ਕਰ ਦਿੱਤੀ ਸੀ। ਉਸ ਦੇ ਪਤੀ ਨੇ ਕਿਹਾ ਮੈਂ ਕੱਪੜਿਆਂ ਵਾਂਗ ਲੜਕੀਆਂ ਨੂੰ ਬਦਲਦਾ ਹਾਂ। ਤੂੰ ਕੀ ਚੀਜ਼ ਏਂ। ਮੈਂ ਚਾਰ ਕੁੜੀਆਂ ਨਾਲ ਪਹਿਲਾਂ ਫਲਰਟ ਕਰ ਚੁੱਕਾ ਹਾਂ। ਤੂੰ ਪੰਜਵੀਂ ਏਂ। ਤੇਰੇ ਨਾਲ ਵਿਆਹ ਮੈਂ ਸਿਰਫ ਪੈਸਿਆਂ ਲਈ ਕੀਤਾ ਹੈ। ਸ਼ੁਭਰੀਤ ਦੇ ਪਤੀ ਯਸ਼ ਨੇ ਇਹੀ ਗੱਲ ਉਸ ਨੂੰ ਕਹੀ ਸੀ। ਸ਼ੁਭਰੀਤ ਦੀ ਇਸ ਸ਼ਿਕਾਇਤ ‘ਤੇ ਅਜੇ ਤਕ ਕੇਸ ਤਕ ਦਰਜ ਨਹੀਂ ਕੀਤਾ ਗਿਆ ਹੈ। ਇਸ ਨਾਲ ਸ਼ੁਭਰੀਤ ਡਿਪ੍ਰੈਸ਼ਨ ਵਿਚ ਆ ਗਈ ਹੈ।

468 ad