ਮੱਕੜ ਸਾਹਿਬ ਹੁਣ ਆਪਣੀ ਟਾਸਕ ਫੋਰਸਾਂ ਨੂੰ ਸਹਾਰਨਪੁਰ ( ਉਤਰ ਪ੍ਰਦੇਸ਼ ) ਵੀ ਭੇਜੋ – ਸ਼੍ਰੋਮਣੀ ਅਕਾਲੀ ਦਲ ਅਮਿੰਤਸਰ ਫਰਾਂਸ

Bhai Roopa

ਸਹਾਰਨਪੁਰ  ( ਊਤਰ ਪਰਦੇਸ਼ ) ਵਿਖੇ ਵਾਪਰੀ ਦੁੱਖ-ਦਾਈਕ ਘਟਨਾ ਜਿੱਥੇ ਸਰਕਾਰੀ ਪ੍ਰਸਾਸਨ ਦੀ ਮਿਲੀ ਭੁਗਤ ਨਾਲ ਗੁਰੂਦੁਆਰਾ ਸਾਹਿਬ ਉਪਰ ਪਥਰਾਉ ਅਤੇ ਸਿੱਖ ਕੁਮਿਉਨਟੀ ਦੀਆਂ ਦੁਕਾਨਾਂ ਦੀ ਲੁੱਟ ਮਾਰ ਅਤੇ ਸਾੜ ਫੂਕ ਕੀਤੀ ਗਈ । ਇਸ ਘਟਨਾ ਨੂੰ ਸੁਣਨ ਉਤੇ ਸਮੁੱਚੇ ਸਿੱਖ ਜਗਤ ਵਿਚ ਜਿਥੇ ਇਕ ਰੋਸ ਦੀ ਲਹਿਰ ਫੈਲ ਗਈ ਹੈ ਉਥੇ ਸਿੱਖਾਂ ਦੇ ਹਿਰਦੇ ਵੀ ਵਲੁੰਦਰੇ ਗਏ । ਇਸੇ ਤਰਾਂ ਹਿੰਦੋਸਤਾਨ ਵਿਚ ਸਿੱਖਾਂ ਨੂੰ ਵਾਰ ਵਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ।
ਪਿਛਲੇ ਦਿਨੀਂ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿੱਚ ਅਤੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਕੜ ਸਾਹਿਬ ਦੀ ਟਾਸਕ ਫੋਰਸ ਨੇ ਜੋ ਸ਼ਰਮਨਾਕ ਕਾਰਾ ਕੀਤਾ, 10 ਸਾਲ ਤੱਕ ਦੇ ਦੁਮਾਲੇ ਸਜਾਏ ਭੁਝੰਗੀਆਂ ਨੂੰ ਵੀ ਲੋਹੇ ਦੀਆਂ ਰਾਡਾਂ ਨਾਲ ਮਾਰਿਆ ਗਿਆ ਉਪਰੰਤ ਟਾਸਕ ਫੋਰਸ ਬਠਿੰਡਾ ਵਿਖੇ ਗੁਰੂਦੁਆਰਾ ਭਾਈ ਰੂਪਾ ਜੀ ਵਿਖੇ ਜਮੀਨ ਦੇ ਕਬਜ਼ੇ ਲੈਣ ਲਈ ਖੁਦ ਪਹੁੰਚੀ ਭਾਵੇਂ ਪੰਜਾਬ ਪੁਲਿਸ ਟਾਸਕ ਫੋਰਸ ਦੀ ਹਿਫਾਜਿਤ ਲਈ ਬੈਠੀ ਉਬਾਸੀਆਂ ਲੈ ਰਹੀ ਸੀ ।
ਸੋ ਅਸੀ ਮੱਕੜ ਸਾਹਿਬ ਨੂੰ ਸਹਾਰਨਪੁਰ ਵਿਖੇ ਵਾਪਰੇ ਦੁਖਾਂਤ ਲਈ ਜਿਥੇ ਸਿੱਖਾਂ ਅਤੇ ਗੁਰਦੁਆਰਿਆਂ ਸਾਹਿਬ ਨੂੰ ਹਿਫਾਜਿਤ ਦੀ ਲੋੜ ਹੈ ਉਥੇ ਅਸੀਂ ਟਾਸਕ ਫੋਰਸ ਨੂੰ ਭੇਜਣ ਲਈ ਕਹਿੰਦੇ ਹਾਂ ਨਾਂ ਕਿ ਗੋਲਕ ਦੇ ਕਬਜ਼ੇ ਲਈ ਸ਼ਰਧਾਲੂ ਸਿੱਖਾਂ ਨੂੰ ਬੇਪੱਤ ਕਰਕੇ ਗੁਰੂਦੁਆਰਾ ਸਾਹਿਬਾਨਾਂ ਤੇ ਕਬਜ਼ੇ ਕਰਨ ਲਈ ।
ਇਹ ਸਾਂਝਾ ਬਿਆਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਰਾਂਸ ਵਲੋਂ ਭਾਈ ਚੈਨ ਸਿੰਘ ਫਰਾਂਸ, ਭਾਈ ਪ੍ਰਮਜੀਤ ਸਿੰਘ ਸੋਹਲ, ਭਾਈ ਦਲਵਿੰਦਰ ਸਿੰਘ ਘੁੰਮਣ, ਭਾਈ ਇਕਬਾਲ ਸਿੰਘ ਕੱਸੋਚਾਹਲ, ਭਾਈ ਬਲਵਿੰਦਰ ਸਿੰਘ , ਭਾਈ ਹਰਜਾਪ ਸਿੰਘ ਸਰੋਅਾ, ਭਾਈ ਜਗਜੀਤ ਸਿੰਘ ਚੀਮਾ, ਭਾਈ ਬਲਵਿੰਦਰ ਸਿੰਘ ਸਰਹਾਲੀ, ਭਾਈ ਮਨਜੀਤ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਤਰਸੇਮ ਸਿੰਘ ਬੱਬੂ, ਭਾਈ ਰਾਜਬੀਰ ਸਿੰਘ ਡਾ:,ਭਾਈ ਕੁਲਵਿੰਦਰ ਸਿੰਘ ਸੁਬੇਦਾਰ ,ਭਾਈ ਪ੍ਰੀਤਮ ਸਿੰਘ ਮਲਸ਼ੀਆਂ, ਭਾਈ ਸ਼ਰਨਜੀਤ ਸਿੰਘ, ਭਾਈ ਜਰਨੈਲ ਸਿੰਘ ਤੂੰਗ, ਭਾਈ ਸਵਿੰਦਰ ਸਿੰਘ ਬਾਠ, ਭਾਈ ਸੁਲੱਖਣ ਸਿੰਘ , ਭਾਈ ਨਿਹਾਲ ਸਿੰਘ ,ਭਾਈ ਕੁਲਬੀਰ ਸਿੰਘ ਬਾਠ ਅਤੇ ਭਾਈ ਨਰਿੰਦਰ ਸਿੰਘ ਚਾਹਲ ਵਲੋਂ ਜਾਰੀ ਕੀਤਾ ਗਿਆ ।

468 ad