ਮੱਕੜ ਇੱਕ ਹੋਰ ਵਿਵਾਦ ‘ਚ ਫਸੇ

7ਅੰਮ੍ਰਿਤਸਰ, 20 ਮਈ ( ਜਗਦੀਸ਼ ਬਾਮਬਾ ) ਸਰਬੱਤ ਖਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ‘ਤੇ ਵੱਡਾ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਾਲੀ ਇਮਾਰਤ ਵਿੱਚ ਸ਼ਾਟ ਸਰਕਟ ਨਾਲ ਲੱਗੀ ਅੱਗ ਵਿੱਚ 25 ਤੋਂ 30 ਸਰੂਪਾਂ ਦੇ ਅਗਨ ਭੇਟ ਹੋਏ ਹਨ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਮੀਡੀਆ ਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਮੱਕੜ ਵਲੋਂ ਘੱਟ ਨੁਕਸਾਨ ਤੇ ਪੰਜ ਸਰੂਪਾਂ ਦੇ ਅਗਨ ਭੇਟ ਹੋਣ ਦੀ ਗੱਲ ਕਹੀ ਜਾ ਰਹੀ ਹੈ।ਅਮਰੀਕ ਸਿੰਘ ਅਜਨਾਲਾ ਅੱਜ ਆਪਣੇ ਕਈ ਸਮਰਥਕਾਂ ਨਾਲ ਗੁਰਦਵਾਰਾ ਰਾਮ ਸਰ ਪਹੁੰਚੇ ਸਨ ਪਰ ਉਨ੍ਹਾਂ ਨੂੰ ਗੁਰਦੁਆਰਾ ਦੀ ਇਮਾਰਤ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ‘ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਇਮਾਰਤ ਨੂੰ ਆਪਣਾ ਨਿੱਜੀ ਅਦਾਰਾ ਸਮਝਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਸਮੁੱਚੇ ਸਿੱਖਾਂ ਦੇ ਗੁਰੂ ਹਨ। ਇਸ ਲਈ ਹਰ ਕਿਸੇ ਨੂੰ ਅਧਿਕਾਰ ਹੈ ਕਿ ਉਹ ਆਪਣੇ ਗੁਰੂ ਨਾਲ ਹੋਈ ਅਜਿਹੀ ਬੇਅਦਬੀ ਵਾਲੀ ਥਾਂ ‘ਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਕਿਸੇ ਵੀ ਸਰੂਪ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬਾਅਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੀ ਬੈਠਕ ਨੂੰ ਤੁਰੰਤ ਰੱਦ ਕਰਨ ਮਗਰੋਂ ਪ੍ਰਧਾਨ ਇੱਥੇ ਆਉਂਦੇ ਹਨ ਤੇ 5 ਸਰੂਪਾਂ ਨੂੰ ਨੁਕਸਾਨ ਪਹੁੰਚਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਮੀਡੀਆ ਨੂੰ ਵੀ ਉਸ ਥਾਂ ‘ਤੇ ਜਾਣ ਤੋਂ ਮਨ੍ਹਾਂ ਕਰਨ ਤੋਂ ਸਾਫ਼ ਹੈ ਕਿ ਸ਼੍ਰੋਮਣੀ ਕਮੇਟੀ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

468 ad

Submit a Comment

Your email address will not be published. Required fields are marked *