ਮੰਚ ‘ਤੇ ਕਿਰਨ ਖੇਰ ਨਾਲ ਘਟੀ ਇਹ ਅਨੌਖੀ ਘਟਨਾ

ਚੰਡੀਗੜ੍ਹ : ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਮੰਚ ‘ਤੇ ਸਾਂਸਦ ਕਿਰਨ ਖੇਰ ਝੰਡਾ ਲਹਿਰਾਉਣ ਲਈ ਆਈ। ਮਿਲੀ ਜਾਣਕਾਰੀ ਮੁਤਾਬਕ ਕਿਰਨ ਖੇਰ ਭਾਜਪਾ ਮੰਡਲ ਦੇ ਸਮਾਰੋਹ ‘ਚ ਬਤੌਰ ਮੁੱਖ ਮਹਿਮਾਨ ਦੇ ਰੂਪ ‘ਚ ਆਈ ਸੀ। ਇਸ ਸਮਾਗਮ ਦਾ ਆਯੋਜਨ ਭਾਜਪਾ ਮੰਡਲ ਵਲੋਂ ਕੀਤਾ ਗਿਆ ਸੀ। ਝੰਡਾ ਲਹਿਰਾਉਣ ਲਈ ਜਦੋਂ ਉਨ੍ਹਾਂ ਨੇ ਝੰਡੇ ਦੀ ਤਾਰ ਖਿੱਚੀ ਤਾਂ ਝੰਡਾ ਨਹੀਂ ਖੁੱਲ੍ਹਿਆ। ਹਾਲਾਂਕਿ ਇਸ ਲਈ ਕਾਫੀ ਮਿਹਨਤ ਕਰਨੀ ਪਈ। ਝੰਡਾ ਨਾ ਖੁੱਲ੍ਹਣ ‘ਤੇ ਪੌੜੀ ਮੰਗਵਾਈ ਗਈ। ਉਸ ਤੋਂ ਬਾਅਦ ਝੰਡਾ ਲਹਿਰਾਇਆ ਗਿਆ। ਇਸ ਦੇ ਬਾਰੇ ‘ਚ ਕਿਰਨ ਖੇਰ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ। ਉਨ੍ਹਾਂ ਨੂੰ ਪਹਿਲੀ ਵਾਰ ਸੁਤੰਤਰਤਾ ਦਿਵਸ ‘ਤੇ ਝੰਡਾ ਲਹਿਰਾਉਣ ਦਾ ਮੌਕਾ ਮਿਲਿਆ ਸੀ। ਜ਼ਿਕਰਯੋਗ ਹੈ ਕਿ ਭਾਜਪਾ ਮੰਡਲ ਦੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਕਿਰਨ ਖੇਰ ਚੰਡੀਗੜ੍ਹ ਦੀ ਪਰੇਡ ਗਰਾਊਂਡ ‘ਚ ਜਿਹੜਾ ਸਮਾਗਮ ਹੋਇਆ ਸੀ ਉਸ ਵਿਚ ਸ਼ਾਮਲ ਹੋਏ ਸਨ।

468 ad