ਮੋਹਾਲੀ ਦੇ ਗੁਰਦਵਾਰਾ ਸਾਚਾ ਧੰਨ ਸਾਹਿਬ ਚ ਗੁਟਕਾ ਸਾਹਿਬ ਦੇ ਸਰੂਪ ਅਗਨਭੇਟ

2ਮੋਹਾਲੀ, 8 ਮਈ ( ਪੀਡੀ ਬੇਉਰੋ ) ਮੋਹਾਲੀ ਦੇ ਫੇਜ਼ 3 ਬੀ 2 ਵਿਖੇ ਸਥਿਤ ਗੁਰਦਵਾਰਾ ਸਾਚਾ ਧੰਨ ਸਾਹਿਬ ਚ ਅੱਜ ਸੁਖਮਨੀ ਸਾਹਿਬ ਜੀ ਦੇ ਗੁਟਕੇ ਦੇ ਸਰੂਪ ਅਗਨਭੇਟ ਕੀਤੇ ਹੋਏ ਬਰਾਮਦ ਹੋਏ ਹਨ. ਜਾਣਕਾਰੀ ਅਨੁਸਾਰ ਅਗਨਭੇਟ ਕੀਤੇ ਹੋਏ ਇਹ ਸਰੂਪ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਚ ਲੰਗਰ ਬਣਾਉਣ ਵਾਲੀ ਜਗ੍ਹਾ ਤੇ ਮਿਲੇ ਹਨ. ਗੁਟਕਾ ਸਾਹਿਬ ਦੇ ਕੁਝ ਹਿੱਸਿਆਂ ਤੇ ਦਿਖ ਰਹੀ ਗੁਰਬਾਣੀ ਤੇ ਇਕਠੇ ਕੀਤੇ ਪੰਨਿਆਂ ਤੋਂ ਪਤਾ ਲਗਦਾ ਹੈ ਕਿ ਕਿਸੇ ਸ਼ੱਕੀ ਅਨਸਰ ਨੇ ਇਨ੍ਹਾਂ ਨੂੰ ਇਥੇ ਅਗਨਭੇਟ ਕੀਤਾ. ਉਂਝ ਇਸ ਗੁਰਦਵਾਰਾ ਸਾਹਿਬ ਚ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ ਸੋ ਹੋ ਸਕਦਾ ਹੀ ਕਿ ਇਸ ਸ਼ਖਸ ਦੀ ਤਸਵੀਰ ਕੈਮਰਿਆਂ ਚ ਕੈਦ ਹੋ ਗਈ ਹੋਵੇ.

468 ad

Submit a Comment

Your email address will not be published. Required fields are marked *