ਮੋਦੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਕਰਨਗੇ ਸੰਬੋਧਨ

ਮੋਦੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਾਲਾਨਾ ਸਭਾ ਨੂੰ ਸੰਬੋਧਨ ਕਰ ਸਕਦੇ ਹਨ। ਇਹ ਮੋਦੀ ਦਾ ਪਹਿਲਾ ਸੰਸਾਰਕ ਭਾਸ਼ਣ ਹੋਵੇਗਾ, ਜਿਸ ਵਿਚ ਉਹ ਲਗਭਗ 200 ਸੰਸਾਰਕ ਨੇਤਾਵਾਂ ਅਤੇ ਵਿਦੇਸ਼ ਮੰਤਰੀਆਂ ਨੂੰ ਸੰਬੋਧਨ ਕਰਨਗੇ। 
ਬੁਲਾਰਿਆਂ ਦੀ ਪਹਿਲੀ ਅਸਥਾਈ ਸੂਚੀ ਦੇ ਅਨੁਸਾਰ ਭਾਰਤ ਦੀ ਸਰਕਾਰ ਦੇ ਮੁਖੀ ਵੱਲੋਂ 27 ਸਤੰਬਰ ਦੀ ਸਵੇਰੇ ਸੰਯੁਕਤ ਰਾਸ਼ਟਰ ਮਹਾਸਭਾ ਦੇ 69 ਵੇਂ ਸੈਸ਼ਨ ਦੀ ਆਮ ਚਰਚਾ ਨੂੰ ਸੰਬੋਧਨ ਕੀਤੇ ਜਾਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। 
ਸੰਯੁਕਤ ਰਾਸ਼ਟਰ ਦੀ ਆਮ ਚਰਚਾ 24 ਸਤੰਬਰ ਤੋਂ 1 ਅਕਤੂਬਰ ਤੱਕ ਹੋਣੀ ਹੈ। ਇਸ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਾ ਤੇ ਵਿਦੇਸ਼ ਮੰਤਰੀ ਮਹਾਸਭਾ ਨੂੰ ਸੰਬੋਧਨ ਕਰਨਗੇ। 
ਆਮ ਚਰਚਾ ਦੇ ਹਫਤੇ ਨੂੰ ਰਵਾਇਤੀ ਤੌਰ ‘ਤੇ ਕੌਮਾਂਤਰੀ ਰਣਨੀਤੀ ਦੇ ਲਈ ਸਾਲ ਦਾ ਸਭ ਤੋਂ ਰੁਝੇਵਿਆਂ ਭਰਿਆ ਹਫਤਾ ਮੰਨਿਆ ਜਾਂਦਾ ਹੈ ਅਤੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਜਾਂਦੀ ਹੈ।

468 ad