ਮੋਦੀ 26 ਮਈ ਨੂੰ ਚੁਕਣਗੇ ਸਹੁੰ

ਨਰਿੰਦਰ ਮੋਦੀ 26 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁਕਣਗੇ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਸਿੰਘ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਸਮਰਥਨ ਜ਼ਾਹਰ ਕਰਨ ਲਈ ਰਾਜਗ ਨੇਤਾਵਾਂ ਨਾਲ ਰਾਸ਼ਟਰਪਤੀ ਨੂੰ ਮਿਲਣ ਗਏ ਸਨ। ਸਿੰਘ ਨੇ ਰਾਸ਼ਟਰਪਤੀ ਭਵਨ ‘ਚ ਕਿਹਾ,”ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਅਸੀਂ ਸਾਰਿਆਂ ਦੀ ਸਹਿਮਤੀ ਨਾਲ ਪ੍ਰਸਤਾਵ ਪਾਸ ਕਰ ਕੇ ਮੋਦੀ ਨੂੰ ਆਪਣਾ ਨੇਤਾ ਚੁਣ ਲਿਆ ਹੈ। ਇਸ ਬੈਠਕ ‘ਚ ਰਾਜਗ ਦੇ ਸਾਰੇ ਘਟਕ ਦਲ ਵੀ ਹਾਜ਼ਰ ਸਨ। ਅਸੀਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਰੂਪ ‘ਚ ਸਹੁੰ ਚੁਕਣ ਲਈ ਨਰਿੰਦਰ ਮੋਦੀ ਨੂੰ ਸੱਦਾ ਦੇਣ।” ਉਨ੍ਹਾਂ ਨੇ ਦੱਸਿਆ ਕਿ ਭਾਜਪਾ ਕੋਲ ਰਾਜਗ ਦੇ ਘਟਕ ਦਲਾਂ ਦੇ ਸਮਰਥਨ ਦੇ ਪੱਤਰ ਹਨ ਜਿਨ੍ਹਾਂ ਅਨੁਸਾਰ ਉਸ ਨੂੰ ਲੋਕ ਸਭਾ ਦੇ 335 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਅਨੁਸਾਰ ਸਨਮਾਨ ਪੱਖ ਆਫ ਮਹਾਰਾਸ਼ਟਰ ਦਾ ਸਮਰਥਨ ਪੱਤਰ ਅਜੇ ਤਿਆਰ ਨਹੀਂ ਸੀ ਅਤੇ ਉਹ ਜਲਦ ਹੀ ਇਸ ਨੂੰ ਰਾਸ਼ਟਰਪਤੀ ਨੂੰ ਸੌਂਪ ਦੇਵੇਗੀ। ਭਾਜਪਾ ਪ੍ਰਧਾਨ ਨੇ ਦੱਸਿਆ ਕਿ ਸਹੁੰ ਚੁੱਕ ਸਮਾਰੋਹ ‘ਚ 3000 ਲੋਕਾਂ ਨੂੰ ਸੱਦਾ ਦੇਣ ਦਾ ਪ੍ਰਸਤਾਵ ਹੈ। ਸਹੁੰ ਚੁੱਕ ਸਮਾਰੋਹ ਦੇ ਸਮੇਂ ਦਾ ਐਲਾਨ ਜਲਦ ਕੀਤਾ ਜਾਵੇਗਾ।

468 ad