ਮੋਦੀ ਖ਼ਿਲਾਫ਼ ਪ੍ਰਚਾਰ ਕਰਨਗੇ ਦੋ ਸ਼ੰਕਰਾਚਾਰੀਆ – ਕਿਹਾ ਇਕ ‘ਨਾਮੀ ਗੁਨਾਹਗਾਰ’ ਵਾਰਾਣਸੀ ਤੋਂ ਚੋਣ ਲੜ ਰਿਹਾ ਹੈ ਤੇ ਉਹ ਉਸ ਨੂੰ ‘ਨੰਗਾ’ ਕਰਨਗੇ

shankaracharia

ਪੁਰੀ ਦੇ ਸ਼ੰਕਰਾਚਾਰੀਆ ਸਵਾਮੀ ਅਧੋਕਸਜ਼ਾਨੰਦ ਦੇਵਤੀਰਥ ਅਤੇ ਦੀਵਾਰਕਾ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਅੱਜ ਕਿਹਾ ਹੈ ਕਿ ਉਹ ਵਾਰਾਣਸੀ ਜਾ ਕੇ ਧਾਰਮਿਕ ਆਗੂਆਂ ਨੂੰ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਕਹਿਣਗੇ। ਉਨ੍ਹਾਂ ਨੇ ਮੋਦੀ ਨੂੰ 2002 ਵਿੱਚ ਗੁਜਰਾਤ ਵਿੱਚ ਹੋਏ ਦੰਗਿਆਂ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੰਕਰਾਚਾਰੀਆ ਨੇ ਦਾਅਵਾ ਕੀਤਾ ਕਿ ਮੋਦੀ ਵਾਰਾਣਸੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਇਕ ‘ਨਾਮੀ ਗੁਨਾਹਗਾਰ’ ਵਾਰਾਣਸੀ ਤੋਂ ਚੋਣ ਲੜ ਰਿਹਾ ਹੈ ਤੇ ਉਹ ਉਸ ਨੂੰ ‘ਨੰਗਾ’ ਕਰਨਗੇ। ਕਿਉਂਕਿ ਜਿਹੜੇ ਲੋਕਾਂ ਨੂੰ ਵੰਡ ਕੇ ਸੱਤਾ ’ਚ ਆਉਂਦੇ ਹਨ ਉਨ੍ਹਾਂ ਨੂੰ ਨੰਗੇ ਕੀਤਾ ਜਾਣਾ ਚਾਹੀਦਾ ਹੈ। ਉਹ ਚਾਹੁੰਦੇ ਹਨ ਕਿ ਧਰਮ ਨਿਰਪੱਖ ਪਾਰਟੀਆਂ ਜਿੱਤਣ। ਸ਼ੰਕਰਾਚਾਰੀਆ ਨੇ ਕਿਹਾ ਕਿ ਗੁਨਾਹ ਕਰਨ ਵਾਲੇ ਨੂੰ ਕੋਈ ਵੀ ਇਨਸਾਫ ਪਸੰਦ ਵਿਅਕਤੀ ਚੰਗਾ ਨਹੀਂ ਸਮਝ ਸਕਦਾ। ਮੋਦੀ ਦੇ ਮੁੱਖ ਮੰਤਰੀ ਬਣਨ ਤੋਂ ਕੁਝ ਮਹੀਨਿਆਂ ਮਗਰੋਂ ਹੀ ਗੁਜਰਾਤ ’ਚ ਕਿੰਨੇ ਲੋਕਾਂ ਨੂੰ ਜਾਨਾਂ ਗੁਆਉਣੀਆਂ ਪਈਆਂ। ਮੋਦੀ ਮਾਨਵਤਾ ਦੇ ਘਾਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਜਰਾਤ ਜਾ ਕੇ ਖ਼ੁਦ ਘਟਨਾਵਾਂ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਬਿਆਨ ਦੇਸ਼ ’ਚ ਤਣਾਅ ਪੈਦਾ  ਕਰ  ਰਹੇ ਹਨ।  ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਚੌਧਰੀ ਮੁਨੱਵਰ ਸਲੀਮ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਉਨ੍ਹਾਂ ਕਿਹਾ ਕਿ ਆਜ਼ਮ ਖ਼ਾਨ ’ਤੇ ਲੱਗੀ ਪਾਬੰਦੀ ਵੀ ਹਟਣੀ ਚਾਹੀਦੀ ਹੈ।

468 ad