ਮੋਦੀ ਸਰਕਾਰ ਸਭ ਦੀ ਹੋਵੇਗੀ : ਮੋਦੀ

ਮੋਦੀ ਸਰਕਾਰ ਸਭ ਦੀ ਹੋਵੇਗੀ : ਮੋਦੀ

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਇਤਿਹਾਸਕ ਜਿੱਤ ਦਿਲਾਉਣ ਵਾਲੇ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਜਨਸਭਾ ‘ਚ ਕਿਹਾ ਕਿ ਕੇਂਦਰ ਦੀ ਸਰਕਾਰ ਸਾਰਿਆਂ ਦੀ ਹੋਵੇਗੀ ਅਤੇ ਆਮ ਜਨਤਾ ਦਾ ਦੁਖ-ਦਰਦ ਦੂਰ ਕਰਨਾ ਉਸ ਦੀ ਪਹਿਲ ਹੋਵੇਗੀ। ਮੋਦੀ ਨੇ ਕਿਹਾ ਕਿ ਸਰਕਾਰ ਵਿਸ਼ੇਸ਼ ਲੋਕਾਂ, ਪਾਰਟੀ ਜਾਂ ਕਿਸੇ ਭਾਈਚਾਰੇ ਦੀ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਵਿਰੋਧੀਆਂ ਨੂੰ ਵੀ ਨਾਲ ਲੈ ਕੇ ਚੱਲੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਦੁਸ਼ਮਣੀ ਨਹੀਂ ਸਗੋਂ ਪਿਆਰ ਹੁੰਦਾ ਹੈ। ਦੇਸ਼ ਦੇ ਵਿਕਾਸ ਦੇ ਲਈ ਸਾਰਿਆਂ ਦੇ ਸਾਥ ਦੀ ਲੋੜ ਹੁੰਦੀ ਹੈ। ਮੋਦੀ ਨੇ ਕਿਹਾ ਕਿ ਦੇਸ਼ ‘ਚ ਪਹਿਲੀ ਵਾਰ ਜੰਗੀ ਪੱਧਰ ‘ਤੇ ਗੈਰ ਕਾਂਗਰਸੀ ਪਾਰਟੀ ਸੱਤਾ ‘ਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਰਾਸ਼ਟਰਵਾਦੀ ਵਿਚਾਰਧਾਰਾ ਅਤੇ ਕਾਂਗਰਸ ਵਿਰੋਧੀ ਦੇ ਨਾਲ ਚੋਣ ਲੜੀ ਗਈ ਅਤੇ ਸਫਲਤਾ ਮਿਲੀ।

468 ad