ਮੋਦੀ ਲਹਿਰ ਬਣ ਰਹੀ ਹੈ ਕਹਿਰ!

ਮੋਦੀ ਲਹਿਰ ਬਣ ਰਹੀ ਹੈ ਕਹਿਰ!

ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਕਈ ਵਿਰੋਧੀ ਦਲਾਂ ‘ਚ ਹੜਕੰਪ ਹੈ। ਪਾਰਟੀਆਂ ਆਪਣੀ ਹਾਰ ਦੇ ਕਾਰਨਾਂ ‘ਤੇ ਮੰਥਨ ਕਰਨ ‘ਚ ਜੁਟੀਆਂ ਹਨ ਤਾਂ ਉਤਰਾਖੰਡ ‘ਚ ਮੁੱਖ ਮੰਤਰੀ ਨੇ ਇਕ ਮੰਤਰੀ ਨੂੰ ਬਰਖਾਸਤ ਕਰ, ਇਕ ਆਜ਼ਾਦ ਨੂੰ ਕੈਬਨਿਟ ‘ਚ ਸ਼ਾਮਲ ਕਰ ਲਿਆ। ਦੂਜੇ ਪਾਸੇ ਝਾਰਖੰਡ ਦੀਆਂ ਸਰਕਾਰਾਂ ‘ਤੇ ਖਤਰੇ ਦੇ ਬਾਦਲ ਮੰਡਰਾ ਰਹੇ ਹਨ। ਬਿਹਾਰ ‘ਚ ਵੀ ਨਿਤੀਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਨਵੇਂ ਨੇਤਾ ਦੇ ਨਾਂ ‘ਤੇ ਮੰਥਨ ਚੱਲ ਰਿਹਾ ਹੈ। ਨਿਤੀਸ਼ ਨੂੰ ਹੀ ਨਵੇਂ ਨੇਤਾ ਦਾ ਨਾਂ ਤੈਅ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਮਤਲਬ ਹਰ ਪਾਸੇ ਮੋਦੀ ਦਾ ਕਹਿਰ ਹੈ। 16 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਤਾਂ ਆ ਗਏ ਸਨ ਪਰ ਉਸ ਦਾ ਅਸਰ ਪੂਰੇ ਦੇਸ਼ ‘ਚ ਦਿੱਸਣ ਲੱਗਿਆ ਹੈ। ਯੂ. ਪੀ. ‘ਚ ਬੀ. ਐੱਸ. ਪੀ. ਆਪਣਾ ਖਾਤਾ ਨਹੀਂ ਖੋਲ੍ਹ ਸਕਿਆ ਤਾਂ ਅਗਲੇ ਹੀ ਦਿਨ ਮਾਇਆਵਤੀ ਨੇ ਆਪਣੀ ਹਾਰ ਮੰਨ ਕੇ ਕਿਨਾਰਾ ਕਰ ਲਿਆ ਪਰ ਸੱਤਾਧਾਰੀ ਸਮਾਜਵਾਦੀ ਪਾਰਟੀ ਮੰਥਨ ‘ਚ ਜੁਟੀ ਹੈ। ਮੋਦੀ ਲਹਿਰ ਦਾ ਕਹਿਰ ਬਿਹਾਰ ‘ਚ ਜਨਤਾ ਦਲ (ਯੂ) ‘ਤੇ ਵੀ ਟੁੱਟਿਆ ਅਤੇ ਨਿਤੀਸ਼ ਕੁਮਾਰ ਦੀ ਪਾਰਟੀ ਨੂੰ ਸਿਰਫ 2 ਸੀਟਾਂ ਮਿਲੀਆਂ। ਖੁਦ ਨੂੰ ਪ੍ਰਧਾਨ ਮੰਤਰੀ ਦੇ ਯੋਗ ਦੱਸਣ ਵਾਲੇ ਨਿਤੀਸ਼ ਕੁਮਾਰ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਮੋਦੀ ਦੀ ਲਹਿਰ ਦਾ ਅਸਰ ਉਤਰਾਖੰਡ ‘ਚ ਵੀ ਦਿੱਸ ਰਿਹਾ ਹੈ। ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਚਲਾ ਰਹੇ ਹਰੀਸ਼ ਰਾਵਤ ਸਰਕਾਰ ਖਤਰੇ ‘ਚ ਹਨ। ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸੱਤਪਾਲ ਮਹਾਰਾਜ ਦੀ ਪਤਨੀ ਨੂੰ ਹਰੀਸ਼ ਰਾਵਤ ਨੇ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਉਸ ਤੋਂ ਪਹਿਲਾਂ ਨਾਰਾਜ਼ ਵਿਧਾਇਕਾਂ ਨੂੰ ਸਾਧਨ ਲਈ 3 ਨੂੰ ਲਾਲਬੱਤੀ ਨਾਲ ਨਵਾਜਿਆ ਗਿਆ। ਉਤਰਾਖੰਡ ਦੀਆਂ 70 ਵਿਧਾਨ ਸਭਾ ਸੀਟਾਂ ‘ਚੋਂ ਕਾਂਗਰਸ ਦੇ 32 ਵਿਧਾਇਕ ਹਨ ਅਤੇ ਉਸ ਨੂੰ ਯੂ. ਕੇ. ਡੀ, ਪੀ. ਡੀ. ਐੱਫ. ਅਤੇ ਬੀ. ਐੱਸ. ਪੀ. ਦੇ 7 ਵਿਧਾਇਕਾਂ ਦਾ ਸਮਰਥਨ ਹੈ। ਹਾਲਾਂਕਿ ਹਰੀਸ਼ ਰਾਵਤ ਇਸ ਤੋਂ ਇਨਕਾਰ ਕਰ ਰਹੇ ਹਨ। ਮੋਦੀ ਦੀ ਲਹਿਰ ਨਾਲ ਝਾਰਖੰਡ ਦੀ ਜੇ. ਐੱਮ. ਐੱਮ. ਸਰਕਾਰ ਦਾ ਸਾਹ ਵੀ ਅਟਕਿਆ ਹੋਇਆ ਹੈ। 79 ਸੀਟਾਂ  ਵਾਲੀ ਵਿਧਾਨ ਸਭਾ ‘ਚ ਜੇ. ਐੱਮ. ਐੱਮ.ਦੀ ਅਗਵਾਈ ਵਾਲੀ ਗਠਜੋੜ ਸਰਕਾਰ ਕੋਲ 40 ਵਿਧਾਇਕ ਹਨ, ਜਦੋਂਕਿ ਭਾਜਪਾ ਕੋਲ 18 ਵਿਧਾਇਕ ਹਨ। ਦੋ ਮੰਤਰੀਆਂ ਦੀ ਬਰਖਾਸਤਗੀ ਤੋਂ ਜੇ. ਐੱਮ. ਐੱਮ. ਲਈ ਖਤਰੇ ਦੀ ਘੰਟੀ ਵਜ ਰਹੀ ਹੈ। ਦੂਜੇ ਪਾਸੇ ਮਹਾਰਾਸ਼ਟਰ ‘ਚ ਹਾਰ ‘ਤੇ ਮੰਥਨ ਲਈ ਵਿਧਾਇਕਾਂ ਨੂੰ ਨਾ ਬੁਲਾਉਣ ‘ਤੇ ਉਨ੍ਹਾਂ ‘ਚ ਨਾਰਾਜ਼ਗੀ ਦੀਆਂ ਖਬਰਾਂ ਹਨ। ਲਹਿਰ ਦੇ ਇਸ ਕਹਿਰ ਦਾ ਅਸਰ ਭਾਰਤੀ ਰਾਜਨੀਤੀ ‘ਚ ਲੰਬੇ ਸਮੇਂ ਤੱਕ ਮਹਿਸੂਸ ਹੋਣ ਦੇ ਸੰਕੇਤ ਮਿਲ ਰਹੇ ਹਨ।

468 ad