ਮੋਦੀ ਬੇਲਗਾਮ ਅਤੇ ਸੱਤਾ ਦੇ ਭੁੱਖੇ: ਸੋਨੀਆ

ਮੋਦੀ ਬੇਲਗਾਮ ਅਤੇ ਸੱਤਾ ਦੇ ਭੁੱਖੇ: ਸੋਨੀਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ‘ਤੇ ਸਖਤ ਹਮਲਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਮੋਦੀ ਲਾਲਚੀ, ਬੇਲਗਾਮ ਅਤੇ ਸੱਤਾ ਦੇ ਭੁੱਖੇ ਹਨ। ਉੱਤਰ ਪ੍ਰਦੇਸ਼ ਦੇ ਬਲਰਾਮਪੁਰ ‘ਚ ਪਾਰਟੀ ਉਮੀਦਵਾਰ ਵਿਨੇ ਤਿਵਾੜੀ ਦੇ ਪੱਖ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੋਨੀਆ ਨੇ ਕਿਹਾ ਕਿ ਮੋਦੀ ਸੱਤਾ ਦੇ ਭੁੱਖੇ ਹਨ ਅਤੇ ਸੱਤਾ ਪਾਉਣ ਲਈ ਦੇਸ਼ ‘ਚ ਨਫਰਤ ਫੈਲਾ ਰਹੇ ਹਨ। ਸੋਨੀਆ ਨੇ ਕਿਹਾ ਕਿ ਮੋਦੀ ਖੁਦ ਨੂੰ ਪਰਮਾਤਮਾ ਤੋਂ ਵੱਡੇ ਮੰਨਦੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਸੀਟ ‘ਤੇ ਬੈਠ ਗਏ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਨ ਵਾਲੇ ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਕੋਲ ਧਰਮ ਨਿਰਪੱਖ ਮੁੱਲਾਂ ਦੀ ਤਾਕਤ ਹੈ। ਬਾਅਦ ‘ਚ ਉਨ੍ਹਾਂ ਨੇ ਫੈਜ਼ਾਬਾਦ ‘ਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਿਰਮਲ ਖੰਨੀ ਦੇ ਸਮਰਥਨ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਯਧਿਆ ਆਸਥਾ ਅਤੇ ਵਿਸ਼ਵਾਸ ਦੀ ਭੂਮੀ ਹੈ। ਇਸ ਨੇ ਗੰਗਾ-ਜਮੁਨੀ ਤਹਿਜ਼ੀਬ ਨੂੰ ਕਾਇਮ ਰੱਖਿਆ। ਸੋਨੀਆ ਨੇ ਕਿਹਾ ਕਿ ਕਾਂਗਰਸ ਨੇ 10 ਸਾਲਾਂ ‘ਚ ਹਰ ਵਰਗ ਦੇ ਲੋਕਾਂ ਦਾ ਧਿਆਨ ਰੱਖਿਆ। ਕਾਂਗਰਸ ਦੀ ਸਰਕਾਰ ਦੇਸ਼ ‘ਚ ਤਰੱਕੀ ਲਿਆਈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਚਰ ਕਮੇਟੀ ਦੀਆਂ ਸਿਫਾਰਿਸ਼ਾਂ ‘ਤੇ ਅਮਲ ਕੀਤਾ ਅਤੇ ਘੱਟ ਗਿਣਤੀ ਸਮਾਜ ਲਈ ਬਹੁਤ ਕੰਮ ਕੀਤਾ।

468 ad