ਮੋਦੀ ਨੇ ਨੇਪਾਲ ਨੂੰ 10 ਹਜ਼ਾਰ ਕਰੋੜ ਰੁਪਏ ਦੀ ਮਦਦ ਦੇਣ ਦਾ ਕੀਤਾ ਐਲਾਨ

ਕਾਠਮਾਂਡੂ- ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਠਮਾਂਡੂ ਸਥਿਤ ਨੇਪਾਲੀ ਸੰਸਦ ਨੂੰ ਸੰਬੋਧਨ ਕੀਤਾ। 2 ਦਿਨ ਦੇ ਦੌਰੇ ‘ਤੇ ਗੁਆਂਢੀ ਦੇਸ਼ ਪਹੁੰਚੇ ਮੋਦੀ ਨੇ ਨੇਪਾਲ ਨੂੰ 10 ਹਜ਼ਾਰ ਕਰੋੜ Modi-Kathmandu1ਨੇਪਾਲੀ ਰੁਪਏ ਦੀ ਮਦਦ ਦਾ ਐਲਾਨ ਕੀਤਾ। ਮੋਦੀ ਨੇ ਗੁਆਂਢੀ ਦੇਸ਼ ਦੀ ਜਮ ਕੇ ਤਰੀਫ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਵਿਚ ਰਿਸ਼ਤੇ ਨੂੰ ਗੰਗਾ ਅਤੇ ਅਤੇ ਹਿਮਾਲਾ ਜਿੰਨਾ ਪੁਰਾਣਾ ਦੱਸਿਆ। ਉਨ੍ਹਾਂ ਨੇ ਨੇਪਾਲ ‘ਚ ਸੰਵੀਧਾਨ-ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਹੋਣ ‘ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਯੁੱਧ ਨਾਲ ਬੁੱਧ ਵਲ ਜਾਣ ਦੀ ਇਸ ਪ੍ਰਕਿਰਿਆ ਨੂੰ ਉਹ ਨਮਨ ਕਰਦੇ ਹਨ ਅਤੇ ਇਸ ਨਾਲ ਦੁਨੀਆ ਭਰ ‘ਚ ਹਿੰਸਾ ਨੂੰ ਜ਼ਰੀਆ ਬਣਾਉਣ ਵਾਲੇ ਲੋਕਾਂ ਨੂੰ ਮੁੜ ਵਿਚਾਰ ਕਰਨ ਦਾ ਸੰਦੇਸ਼ ਮਿਲੇਗਾ। 
ਕਾਸ਼ੀ ਤੋਂ ਆਪਣੀ ਯਾਤਰ ਸ਼ੁਰੂ ਕੀਤੀ ਅਤੇ ਪਸ਼ੁਪਤੀਨਾਥ ਦੇ ਚਰਣਾਂ ‘ਚ ਆ ਕੇ ਖੜਾ ਹੋਇਆ ਹਾਂ। ਇਹ ਜ਼ਮੀਨ ਹੈ ਜਿਸ ਨੇ ਵਿਸ਼ਵ ਨੂੰ ਹੈਰਾਨ ਕਰਨ ਵਾਲੇ ਭਗਵਾਨ ਬੁੱਧ ਨੂੰ ਜਨਮ ਦਿੱਤਾ ਹੈ। ਅਜਿਹੀ ਸੱਭਿਆਚਾਰਕ ਵਿਰਾਸਤ ਦੀ ਧਨੀ ਹੈ। ਕਾਸ਼ੀ ‘ਚ ਇਕ ਮੰਦਰ ਹੈ ਜਿੱਥੇ ਦਾ ਪੁਜਾਰੀ ਨੇਪਾਲ ਦਾ ਹੁੰਦਾ ਹੈ ਅਤੇ ਨੇਪਾਲ ‘ਚ ਪਸ਼ੁਪਤੀਨਾਥ ਮੰਦਰ ਹੈ ਜਿੱਥੇ ਦਾ ਪੁਜਾਰੀ ਭਾਰਤ ਦਾ ਹੁੰਦਾ ਹੈ। ਹਿੰਦੁਸਤਾਨ ਨੇ ਅੱਜ ਤੱਕ ਕੋਈ ਲੜਾਈ ਨਹੀਂ ਜਿੱਤੀ ਹੈ ਜਿਸ ‘ਚ ਕਿਸੇ ਨੇਪਾਲੀ ਦਾ ਖੂਨ ਨਾ ਡੁਲਿਆ ਹੋਵੇ। ਨੇਪਾਲ ਦਾ ਬਹਾਦਰ ਕਦੇ ਮਰ ਮਿਟਣ ਲਈ ਪਿੱਛੇ ਨਹੀਂ ਹਟਿਆ। ਭਾਰਤ ਲਈ ਮਰ ਮਿਟਣ ਵਾਲੇ ਇਨਾਂ ਬਹਾਦਰ ਨੇਪਾਲੀਆਂ ਨੂੰ ਮੈਂ ਅੱਜ ਨਮ ਕਰਦਾ ਚਾਹੁੰਦਾ ਹਾਂ।

468 ad