ਮੋਦੀ ਨੇ ਅਯੁਧਿਆ ‘ਚ ਮੰਦਿਰ ਬਣਾਉਣ ਦਾ ਨਾਮ ਲਏ ਬਿਨ੍ਹਾਂ ਹੀ ਰਾਮ ਦੇ ਨਾਂ ਤੇ ਮੰਗੀਆਂ ਵੋਟਾ

545739__ram

ਮੋਦੀ ਨੇ ਕਾਂਗਰਸ ਤੇ ਉਸ ਦੇ ਭਾਈਵਾਲਾਂ ਨੂੰ ਸਬਕ ਸਿਖਾਉਣ ਲਈ ਭਗਵਾਨ ਰਾਮ ਦੇ ਨਾਂ ਦੀ ਵਰਤੋਂ ਕੀਤੀ। ਮੋਦੀ ਨੇ ਅਯੁਧਿਆ ‘ਚ ਮੰਦਿਰ ਬਣਾਉਣ ਦੇ ਪਾਰਟੀ ਦੇ ਅਹਿਮ ਮੁੱਦੇ ਦਾ ਜਿਕਰ ਨਹੀਂ ਕੀਤਾ ਪਰੰਤੂ ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੂੰ ਹਰਾਉਣ ਲਈ ਭਾਜਪਾ ਦਾ ਸਾਥ ਦੇਣ ਦੀ ਲੋਕਾਂ ਨੂੰ ਅਪੀਲ ਕਰਦਿਆਂ ਭਗਵਾਨ ਰਾਮ ਦਾ ਕਈ ਵਾਰ ਨਾਂ ਲਿਆ। ਉਨ੍ਹਾਂ ਕਿਹਾ ਕਿ ਇਹ ਭਗਵਾਨ ਰਾਮ ਦੀ ਧਰਤੀ ਹੈ ਜਿਥੇ ਲੋਕ ‘ਪਰਾਣ ਜਾਏ ਪਰ ਵਚਨ ਨਾ ਜਾਏ’ ‘ਚ ਵਿਸਵਾਸ਼ ਰਖਦੇ ਹਨ। ਉਨ੍ਹਾਂ ਸਵਾਲ ਕੀਤਾ ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਮੁਆਫ ਕਰ ਸਕਦੇ ਹੋ ਜਿਨ੍ਹਾਂ ਨੇ ਵਾਅਦੇ ਤੋੜੇ ਹਨ? ਉਨ੍ਹਾਂ ਨੇ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਲਖਨਊ ‘ਚ ਦੁਸ਼ਮਣ ਹਨ ਪਰੰਤੂ ਦਿੱਲੀ ‘ਚ ਮਿਤਰ ਹਨ। ਮੋਦੀ ਨੇ ਕਿਹਾ ਕਿ ਇਹ ਪਾਰਟੀਆਂ ਮਾਂ-ਬੇਟੇ (ਸੋਨੀਆ-ਰਾਹੁਲ) ਦੀ ਸਰਕਾਰ ਬਚਾਉਂਦੀਆਂ ਹਨ ਤੇ ਕਾਂਗਰਸ ਇਨ੍ਹਾਂ ਨੂੰ ਸੀ.ਬੀ.ਆਈ ਤੋਂ ਬਚਾਉਂਦੀ ਹੈ। ਕਾਂਗਰਸ, ਨੇਤਾ ਜੀ (ਮੁਲਾਇਮ ਸਿੰਘ ਯਾਦਵ) ਨੂੰ ਸੀ.ਬੀ.ਆਈ ਤੋਂ ਬਚਾਉਂਦੀ ਹੈ। ਇਹ ਲੋਕ ਇਕ ਦੂਸਰੇ ਦੀ ਢੂਹੀ ਖੁਰਕਣ ‘ਚ ਵਿਸ਼ਵਾਸ਼ ਰੱਖਦੇ ਹਨ। ਉਨ੍ਹਾਂ ਨੇ ਰਾਜ ਦੀ ਮਾੜੀ ਕਾਨੂੰਨੀ ਵਿਵਸਥਾ ਦਾ ਵੀ ਜਿਕਰ ਕੀਤਾ।

468 ad