ਮੋਦੀ ਨੂੰ ਖੁਦ ਨੂੰ ਤੋਗੜਿਆ, ਗਿਰਿਰਾਜ ਨੂੰ ਵੱਖ ਕਰਨਾ ਚਾਹੀਦੈ : ਅਗਨੀਵੇਸ਼

ਮੋਦੀ ਨੂੰ ਖੁਦ ਨੂੰ ਤੋਗੜਿਆ, ਗਿਰਿਰਾਜ ਨੂੰ ਵੱਖ ਕਰਨਾ ਚਾਹੀਦੈ : ਅਗਨੀਵੇਸ਼

ਸਮਾਜਿਕ ਵਰਕਰ ਸਵਾਮੀ ਅਗਨੀਵੇਸ਼ ਨੇ ਸ਼ਨੀਵਾਰ ਨੂੰ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਇਕ ਸਪੱਸ਼ਟ ਬਿਆਨ ਦੇ ਕੇ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਵਿਵਾਦਮਈ ਬਿਆਨ ਦੇਣ ਵਾਲੇ ਪਰਵੀਨ ਤੋਗੜਿਆ ਅਤੇ ਗੀਰੀਰਾਜ ਸਿੰਘ ਵਰਗੇ ਲੋਕਾਂ ਤੋਂ ਖੁਦ ਨੂੰ ਵੱਖਰਾ ਕਰਨ ਨੂੰ ਕਿਹਾ ਹੈ। ਅਗਨੀਵੇਸ਼ ਨੇ ਰਾਹੁਲ ਗਾਂਧੀ ਦੇ ਖਿਲਾਫ ਹਨੀਮੂਨ ਸਬੰਧੀ ਯੋਗ ਗੁਰੂ ਬਾਬਾ ਰਾਮਦੇਵ ਦੀ ਅਪਮਾਨਜਨਕ ਟਿੱਪਣੀ ‘ਤੇ ਮੋਦੀ ਦੀ ਚੁੱਪ ‘ਤੇ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੇ ਰਾਮਦੇਵ ਦੀ ਟਿੱਪਣੀ ਦੀ ਨਿੰਦਾ ਕੀਤੀ, ਪਰ ਤੁਹਾਡੀ ਪਾਰਟੀ ਬਚਾਅ ਕਰਦੀ ਦਿਖਾਈ ਦਿੱਤੀ। ਤੁਹਾਡੇ ਵਲੋਂ ਬਿਆਨ ਇਸ ਗਲਤਫਹਿਮੀ ਨੂੰ ਦੂਰ ਕਰ ਸਕਦਾ ਹੈ। ਅਜਿਹਾ ਨਾ ਹੋਣਾ ਪਖੰਡ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ।

468 ad