ਮੋਦੀ ਨਾਲ ਸਬੰਧਾਂ ‘ਚ ਵਰਤਣੀ ਹੋਵੇਗੀ ਚੌਕਸੀ

ਮੋਦੀ ਨਾਲ ਸਬੰਧਾਂ 'ਚ ਵਰਤਣੀ ਹੋਵੇਗੀ ਚੌਕਸੀ

ਪਾਕਿਸਤਾਨ ਦੇ ਇਕ ਪ੍ਰਮੁੱਖ ਅਖਬਾਰ ਨੇ ਕਿਹਾ ਹੈ ਕਿ ਭਾਰਤ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨਾਲ ਸਬੰਧ ਬਣਾਉਂਦੇ ਹੋਏ ਪਾਕਿਸਤਾਨ ਨੂੰ ਚੌਕਸੀ ਨਾਲ ਕੰਮ ਲੈਣਾ ਹੋਵੇਗਾ। ਅਖਬਾਰ ਨੇ ਸ਼ਨੀਵਾਰ ਨੂੰ ਆਪਣੀ ਸੰਪਾਦਕੀ ਵਿਚ ਕਿਹਾ ਕਿ ਸੱਤਾ ਤੱਕ ਮੋਦੀ ਦੀ ਨਿਰ ਵਿਵਾਦ ਅਤੇ ਫੈਸਲਾਕੁੰਨ ਪਹੁੰਚ ਦਾ ਵੈਸ਼ਵਿਕ ਅਸਰ ਹੋਵੇਗਾ ਪਰ ਇਸ ਖੇਤਰ ਨੂੰ ਇਸ ਨਵੇਂ ਨੇਤਾ ਨਾਲ ਸਬੰਧ ਬਣਾਉਣ ਵਿਚ ਆਪਣੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ। 
ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਦਬਾਅ ਵਿਚ ਆਉਣ ਅਤੇ ਆਪਣੇ ਹਿੱਤਾਂ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕਰਨ ਦੀ ਲੋੜ ਨਹੀਂ ਹੈ ਪਰ ਇਸ ਨੂੰ ਤੇਜ਼ੀ ਨਹੀਂ ਦਿਖਾਉਣੀ ਚਾਹੀਦੀ ਹੈ ਜਥੇ ਉਸ ਦੀ ਜ਼ਰੂਰਤ ਨਹੀਂ ਹੈ। ਅਖਬਾਰ ਅਨੁਸਾਰ ਮੋਦੀ ਮੋਦੀ ਦਾ ਚੋਣ ਪ੍ਰਚਾਰ ਪਾਕਿਸਤਾਨ ਲਈ ਰੈਡ ਅਲਰਟ ਸੀ। ਪਰ ਜਿਵੇਂ ਜਿਵੇਂ ਉਹ ਚੋਣ ਵਿਚ ਜਿੱਤ ਵੱਲ ਵਧ ਰਹੇ ਸਨ ਅਤੇ ਆਪਣੇ ਭਾਸ਼ਣਾਂ ਵਿਚ ਨਰਮੀ ਲਿਆਏ, ਉਦੋਂ ਉਹ ਰਾਜਨੀਤਿਕ ਰੂਪ ਵਿਚ ਸਹੀ ਸਨ। 

468 ad