ਮੋਦੀ ਦੇ ਸੰਪਰਕ ‘ਚ ਵੀ ਹਨ ਨਟਵਰ ਸਿੰਘ

ਮੋਦੀ ਦੇ ਸੰਪਰਕ 'ਚ ਵੀ ਹਨ ਨਟਵਰ ਸਿੰਘ

ਇਕ ਦੌਰ ਵਿਚ ਨਹਿਰੂ-ਗਾਂਧੀ ਪਰਿਵਾਰ ਦੇ ਖਾਸ ਭਰੋਸੇਯੋਗ ਰਹੇ ਨਟਵਰ ਸਿੰਘ ਕਾਂਗਰਸ ਮੁਖੀ ਸੋਨੀਆ ਗਾਂਧੀ ਤੋਂ ਬਹੁਤ ਖਫਾ ਹੋ ਗਏ ਹਨ। ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ 2008 ਵਿਚ ਹੀ ਕਾਂਗਰਸ ਛੱਡ ਦਿੱਤੀ ਸੀ ਕਿਉਂਕਿ ਤੇਲ ਦੇ ਬਦਲੇ ਅਨਾਜ ਘਪਲੇ ਦੇ ਲਪੇਟੇ ਵਿਚ ਆਉਣ ਦੇ ਬਾਅਦ ਉਨ੍ਹਾਂ ਨੂੰ 2005 ਵਿਚ ਕੇਂਦਰ ਸਰਕਾਰ ਤੋਂ ਅਸਤੀਫਾ ਦੇਣਾ ਪਿਆ ਸੀ। ਇਸ ਦੇ ਬਾਅਦ ਹੀ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਰਿਸ਼ਤੇ ਖਰਾਬ ਹੋਣ ਲੱਗੇ ਸਨ। ਇਸ ਦੌਰਾਨ ਉਨ੍ਹਾਂ ਨੇ ਨਵੇਂ ਸਿਆਸੀ ਟਿਕਾਣੇ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਸਫਲ ਨਹੀਂ ਰਹੇ। ਹਾਲ ਹੀ ਵਿਚ ਨਟਵਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਸੰਪਰਕ ਵਿਚ ਰਹੇ ਹਨ ਅਤੇ ਇਸ ਨੂੰ ਖੁਦ ਨਟਵਰ ਨੇ ਸਵੀਕਾਰ ਵੀ ਕੀਤਾ ਹੈ। ਉਨ੍ਹਾਂ ਨੇ ਆਤਮਕਥਾ-ਨੁਮਾ ਇਕ ਕਿਤਾਬ ਲਿਖੀ ਹੈ ਜਿਸ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਿਆਸੀ ਹਲਕਿਆਂ ਵਿਚ ਤਹਿਲਕਾ ਮਚਿਆ ਹੋਇਆ ਹੈ ਕਿਉਂਕਿ ਇਸ ਦੌਰਾਨ ਕਈ ਟੀ. ਵੀ. ਨਿਊਜ਼ ਚੈਨਲਾਂ ਵਿਚ ਇਸ ਕਿਤਾਬ ਨਾਲ ਜੁੜੇ ਸਾਰੇ ਅੰਸ਼ ਪ੍ਰਕਾਸ਼ਿਤ ਹੋ ਚੁੱਕੇ ਹਨ। 
ਸਾਬਕਾ ਵਿਦੇਸ਼ ਮੰਤਰੀ ਨੇ ਇਸ ਕਿਤਾਬ ਵਿਚ ਕਈ ਜਗ੍ਹਾ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ‘ਤੇ  ਸਿੱਧਾ ਨਿਸ਼ਾਨਾ ਸਾਧਿਆ ਹੈ। ਇਥੋਂ ਤਕ ਕਹਿ ਦਿੱਤਾ ਹੈ ਸੋਨੀਆ ਬਹੁਤ ਹੀ ਨਿਰਦਈ ਪ੍ਰਵਿਰਤੀ ਦੀ ਹੈ, ਨਹੀਂ ਤਾਂ ਉਹ ਉਨ੍ਹਾਂ ਦੇ ਨਾਲ ਇੰਨਾ ਸਿਆਸੀ ਜੁਰਮ ਨਾ ਕਰਾਉਂਦੀ। ਓਧਰ ਸੋਨੀਆ ਨੇ ਵੀ ਕਹਿ ਦਿੱਤਾ ਹੈ ਕਿ ਉਹ ਤਮਾਮ ਸੱਚਾਈ ਦੱਸਣ ਲਈ ਖੁਦ ਇਕ ਕਿਤਾਬ ਲਿਖਣਗੇ ਤਾਂ ਕਿ ਸਾਰੀਆਂ ਅਸਲੀਅਤਾਂ ਦਾ ਪਤਾ ਲੱਗ ਸਕੇ।

468 ad