ਮੋਦੀ ਦੇ ਵੀਜ਼ੇ ‘ਤੇ ਅਮਰੀਕਾ ਦੀ ਚੁੱਪੀ ਬਰਕਰਾਰ

ਵਾਸ਼ਿੰਗਟਨ-ਭਾਜਪਾ ਨੇਤਾ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਦੇ ਮੁੱਦੇ ‘ਤੇ ਅਮਰੀਕਾ ਅਜੇ ਵੀ ਚੁੱਪ ਹੈ, ਜਿਨ੍ਹਾਂ ਦੀ ਪਾਰਟੀ ਦੀ ਅਗਵਾਈ ਵਾਲੇ ਗਠਜੋੜ (ਰਾਜਗ) ਦੀਆਂ ਚੋਣ ਸਰਵੇਖਣਾਂ ‘ਚ ਭਾਰਤ ‘ਚ ਅਗਲੀ ਸਰਕਾਰ ਬਣਨ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਵਿਦੇਸ਼ ਵਿਭਾਗ Modiਦੀ ਬੁਲਾਰਨ ਜੇਨ ਪਸਾਕੀ ਨੇ ਕਿਹਾ ਕਿ ਅਸੀਂ ਵੀਜ਼ਾ ਸਵੀਕਾਰ ਕਰਨ, ਅਰਜ਼ੀਆਂ ਵਰਗੇ ਵਿਸ਼ਿਆਂ ‘ਤ ਕੁਝ ਨਹੀਂ ਬੋਲਦੇ ਹਨ। ਇਸ ਲਈ ਇਸ ਬਾਰੇ ਮੇਰੇ ਕੋਲ ਕਹਿਣ ਨੂੰ ਕੁਝ ਨਹੀਂ ਹੈ। ਭਾਜਪਾ ਦਾ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਵੀਜ਼ਾ ਮੁੱਦੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਅਸੀਂ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਆਰਥਕ, ਸਮਾਜਿਕ ਵਰਗੇ ਮਹੱਤਵਪੂਰਨ ਮੁੱਦਿਆਂ ਦੇ ਆਧਾਰ ‘ਤੇ ਦੇਖਦੇ ਹਾਂ ਅਤੇ ਇਨ੍ਹਾਂ ਨੂੰ ਅਸੀਂ ਭੱਵਿਖ ‘ਚ ਵੀ ਅੱਗੇ ਵਧਾਉਣਾ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ 2005 ‘ਚ ਅਮਰੀਕੀ ਵਿਦੇਸ਼ ਵਿਭਾਗ ਨੇ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਆਧਾਰ ‘ਤੇ ਮੋਦੀ ਦੇ ਅਮਰੀਕਾ ਦੌਰੇ ਲਈ ਦਿੱਤੀ ਗਈ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਸੀ।

468 ad