ਮੋਦੀ ਦੇ ਆਉਂਦੇ ਹੀ ਸ਼ੁਰੂ ਹੋਈ ਫਾਇਰਿੰਗ

ਮੋਦੀ ਦੇ ਆਉਂਦੇ ਹੀ ਸ਼ੁਰੂ ਹੋਈ ਫਾਇਰਿੰਗ

ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜੰਮੂ ਕਸ਼ਮੀਰ ‘ਚ ਆਉਣ ਨਾਲ ਹੀ ਪਾਕਿਸਤਾਨ ਸੈਨਾ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਸੰਘਰਸ਼ ਵਿਰਾਮ ਦੀ ਉਲੰਘਣਾ ਕਰਦੇ ਹੋਏ ਪੁੱਛ ਜ਼ਿਲੇ ‘ਚ ਕੰਟਰੋਲ ਲਾਈਨ ਅਤੇ ਜੰਮੂ ‘ਚ ਕੌਮਾਂਤਰੀ ਸਰਹੱਦ ‘ਤੇ ਅਗਰੇਤੀ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ। 
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਰਨਿਆ ਸੈਕਟਰ ‘ਚ ਸੋਮਵਾਰ ਨੂੰ ਹੋਈ ਫਾਇਰਿੰਗ ‘ਚ ਸਰਹੱਦ ਸੁਰੱਖਿਆ ਬਲ ਦੇ 2 ਜਵਾਨ ਅਤੇ 2 ਨਾਗਰਿਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਮੰਗਲਵਾਰ ਦੁਪਹਿਰ ਨੂੰ ਇੱਥੋਂ ਦੀ ਕਰੀਬ 30 ਕਿਲੋਮੀਟਰ ਦੂਰ ਆਰ. ਐੱਸ. ਪੁਰਾ ਸੈਕਟਰ ‘ਚ ਫਾਇਰਿੰਗ ਕੀਤੀ। ਪਾਕਿਸਤਾਨ ਸੈਨਾ ਨੇ ਪੁੱਛ ਜ਼ਿਲੇ ਦੇ ਬਾਲਾਕੋਟ ਸੈਕਟਰ ‘ਚ ਕੰਟਰੋਲ ਲਾਈਨ ‘ਤੇ ਵੀ ਸੰਘਰਸ਼ ਵਿਰਾਮ ਦੀ ਉਲੰਘਣਾ ਕੀਤੀ।

468 ad