ਮੋਦੀ ਦੀ ਸਪੀਚ ‘ਤੇ ਕੁਝ ਇਸ ਤਰ੍ਹਾਂ ਟਵਿੱਟਰ ‘ਤੇ ਬੋਲੀ ਗੁਲ ਪਨਾਗ

ਚੰਡੀਗੜ੍ਹ : ਚੰਡੀਗੜ੍ਹ ਸੰਸਦੀ ਖੇਤਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਹੀ ਗੁਲ ਪਨਾਗ ਨੇ ਟਵੀਟ ਕਰਕੇ ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ Gul Panagਦਿੱਤੀ ਗਈ ਸਪੀਚ ਦੀ ਤਾਰੀਫ ਕੀਤੀ ਹੈ। ਗੁਲ ਪਨਾਗ ਨੇ ਆਪਣੇ ਟਵੀਟ ‘ਚ ਲਿਖਿਆ ਆਖਿਰਕਾਰ ਪ੍ਰਧਾਨ ਮੰਤਰੀ ਦੇ ਪੂਰੇ ਭਾਸ਼ਣ ਦਾ ਟੈਕਸਟ ਪੜ੍ਹਿਆ। ਇੰਪ੍ਰੈਸਿਵ। ਸਾਰੇ ਮੁੱਦਿਆਂ ਨੂੰ ਬਹੁਤ ਚੰਗੀ ਤਰ੍ਹਾਂ ਟੱਚ ਦਿੱਤਾ ਗਿਆ। ਕੰਪਲੀਮੈਂਟ। ਚੋਣਾਂ ਵਿਚ ਮੋਦੀ ਅਗਵਾਈ ਵਾਲੀ ਭਾਜਪਾ ਵਿਰੁੱਧ ਖੁੱਲ੍ਹ ਕੇ ਬੋਲਣ ਵਾਲੀ ਗੁਲਪਨਾਗ ਦਾ ਇਹ ਰੂਪ ‘ਆਪ’ ਵਰਕਰਾਂ ਨੂੰ ਰਾਸ ਨਹੀਂ ਆਇਆ। 
ਇਸ ਬਾਰੇ ਜਦੋਂ ਪਾਰਟੀ ਬੁਲਾਰੇ ਰਾਜੀਵ ਗੋਦਾਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਲ ਪਨਾਗ ਵਲੋਂ ਕੀਤੇ ਗਏ ਇਸ ਤਰ੍ਹਾਂ ਦੇ ਟਵੀਟ ਦੀ ਫਿਲਹਾਲ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਗੱਲਬਾਤ ਕਰਨ ‘ਤੇ ਗੁਲ ਪਨਾਗ ਦੇ ਪਿਤਾ ਰਿਟਾਇਰਡ ਐਚ.ਐਸ. ਪਨਾਗ ਨੇ ਕਿਹਾ ਕਿ ਗੁਲ ਨੇ ਤਾਂ ਮੋਦੀ ਦੀ ਸਪੀਚ ਦੀ ਸਿਫਤ ਕੀਤੀ ਹੈ। ਇਸ ਨੂੰ ਸਿਰਫ ਤਾਰੀਫ ਤਕ ਹੀ ਸੀਮਤ ਰੱਖਣਾ ਚਾਹੀਦਾ ਹੈ। ਜਦੋਂ ਉਨ੍ਹਾਂ ਤੋਂ ਗੁਲ ਦੇ ਪਾਰਟੀ ਛੱਡਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਲ ਦੇ ਟਵੀਟ ਨੂੰ ਗਲਤ ਸਮਝਿਆ ਜਾ ਰਿਹਾ ਹੈ ਉਹ ਤਾਂ ਸਿਰਫ ਇਹ ਕਹਿਣਾ ਚਾਹੁੰਦੇ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ‘ਚ ਜਿਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਉਨ੍ਹਾਂ ਨੂੰ ਅਮਲ ‘ਚ ਵੀ ਲਿਆਂਦਾ ਜਾਵੇ।

468 ad