ਮੋਦੀ ਦੀ ਰੈਲੀ ‘ਤੇ ਭਾਜਪਾ, ਚੋਣ ਕਮਿਸ਼ਨ ਆਹਮੋ-ਸਾਹਮਣੇ

ਮੋਦੀ ਦੀ ਰੈਲੀ 'ਤੇ ਭਾਜਪਾ, ਚੋਣ ਕਮਿਸ਼ਨ ਆਹਮੋ-ਸਾਹਮਣੇ

ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਵਾਰਾਣਸੀ ਦੇ ਬੇਨਿਯਾਬਾਗ ‘ਚ ਰੈਲੀ ਦੀ ਮਨਜ਼ੂਰੀ ਨਾ ਮਿਲਣ ਦੇ ਮੁੱਦੇ ‘ਤੇ ਚੋਣ ਕਮਿਸ਼ਨ ਅਤੇ ਭਾਜਪਾ ਵੀਰਵਾਰ ਨੂੰ ਆਹਮੋ-ਸਾਹਮਣੇ ਆ ਗਏ ਹਨ। ਭਾਜਪਾ ਨੇ ਜਿੱਥੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਕੀਤਾ ਉੱਥੇ ਹੀ ਕਮਿਸ਼ਨ ਨੇ ਆਪਣੇ ਫੈਸਲੇ ‘ਤੇ ਅੜੇ ਰਹਿੰਦੇ ਹੋਏ ਕਿਹਾ ਕਿ ਉਹ ਕਿਸੇ ਦਬਾਅ ਦੇ ਅੱਗੇ ਝੁਕਣ ਵਾਲਾ ਨਹੀਂ ਹੈ। ਚੋਣ ਕਮਿਸ਼ਨ ਨੇ ਵਾਰਾਣਸੀ ਦੇ ਚੋਣ ਅਧਿਕਾਰੀ ਨੂੰ ਹਟਾਉਣ ਦੀ ਭਾਜਪਾ ਦੀ ਮੰਗ ‘ਤੇ ਛੇਤੀ ਹੀ ਕੋਈ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਕਿਸੇ ਪਾਰਟੀ, ਵਿਅਕਤੀ ਜਾਂ ਸੰਸਥਾ ਤੋਂ ਡਰੇ ਬਿਨਾ ਆਪਣਾ ਕੰਮ ਬਿਨਾ ਭੇਦਭਾਵ ਅਤੇ ਇਮਾਨਦਾਰੀ ਨਾਲ ਕਰਦਾ ਰਹੇਗਾ। ਦੇਸ਼ ‘ਚ ਚੱਲ ਰਹੀਆਂ ਆਮ ਚੋਣਾਂ ‘ਚ ਰੁੱਝੇ ਰਹਿਣ ਦੇ ਬਾਵਜੂਦ ਮੁੱਖ ਚੋਣ ਕਮਿਸ਼ਨ ਵੀ. ਐਸ. ਸੰਪਤ ਨੇ ਇਸ ਮੁੱਦੇ ‘ਤੇ ਖੁਦ ਮੋਰਚਾ ਸੰਭਾਲਿਆ ਅਤੇ ਦਿੱਲੀ ‘ਚ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ ਅਤੇ ਪਿਛਲੇ 63 ਸਾਲਾਂ ਤੋਂ ਉਹ ਸ਼ਾਂਤੀਪੂਰਣ ਅਤੇ ਨਿਰਪੱਖ ਚੋਣ ਕਰਵਾਉਂਦਾ ਆਇਆ ਹੈ ਜਿਸ ਦੀ ਪੂਰੀ ਦੁਨੀਆ ‘ਚ ਪ੍ਰਸੰਸਾ ਹੁੰਦੀ ਹੈ। ਰਾਜਨੀਤਿਕ ਪਾਰਟੀਆਂ ਨੂੰ ਅਜਿਹੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜਿਸ ਨਾਲ ਸੰਵਿਧਾਨਕ ਸੰਸਥਾ ਦੇ ਮਾਨ ਨੂੰ ਧੱਕਾ ਲੱਗੇ।

468 ad