ਮੋਦੀ ਦੀ ਕਾਰਜਸ਼ੈਲੀ ਦਾ ਮੁਰੀਦ ਹੋਇਆ ਚੀਨ

ਬੀਜਿੰਗ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਕਾਰਜਸ਼ੈਲੀ ਤੋਂ ਭਾਰਤੀਆਂ ਦਾ ਤਾਂ ਪਤਾ ਨਹੀਂ ਪਰ ਚੀਨੀ ਮੀਡੀਆ ਬਹੁਤ ਪ੍ਰਭਾਵਿਤ ਹੈ। 
ਚੀਨੀ ਮੀਡੀਆ ਨੇ ਆਪਣੀ ਇਕ ਰਿਪੋਰਟ ਵਿਚ ਮੋਦੀ ਸਰਕਾਰ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ ਹਨ। ਚੀਨੀ ਕਮਿਊਨਿਸਟ ਪਾਰਟੀ ਦੇ ਇਕ ਅੰਗਰੇਜ਼ੀ ਮੁੱਖ ਅਖਬਾਰ ਵਿਚ ਛਪੀ Modiਇਕ ਰਿਪੋਰਟ ਵਿਚ ਮੋਦੀ ਸਰਕਾਰ ਵੱਲੋਂ ਸਰਕਾਰੀ ਕੰਮਕਾਜ਼ ਵਿਚ ਚੁਸਤੀ ਲਿਆਉਣ ‘ਤੇ ਜ਼ੋਰ ਦੇਣ ਦੀ ਤਾਰੀਫ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਨਵੇਂ ਰਾਸ਼ਟਰਪਤੀ ਸ਼ੀ ਚਿਨ ਫਿੰਗ ਨੇ ਵੀ ਆਪਣੀ ਸਰਕਾਰ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਅਤੇ ਨੌਕਰਸ਼ਾਹੀ ਵਿਚ ਚੁਸਤੀ ਲਿਆਉਣ ਵਿਚ ਜ਼ੋਰ ਦਿੱਤਾ ਸੀ। 
ਅੰਗਰੇਜ਼ੀ ਅਖਬਾਰ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਰੋਜ਼ 18 ਘੰਟੇ ਕੰਮ ਕਰਦੇ ਹਨ ਤੇ ਸਰਕਾਰੀ ਬਾਬੂਆਂ ਨੂੰ ਕਹਿੰਦੇ ਹਨ ਕਿ ਸਵੇਰੇ 9 ਵਜੇ ਦਫਤਰ ਆ ਕੇ ਸ਼ਾਮ 6 ਵਜੇ ਦੇ ਬਾਅਦ ਹੀ ਘਰ ਆ ਜਾਣ। ਸੀਨੀਅਰ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਫਾਈਲਾਂ ਪੈਡਿੰਗ ਨਹੀਂ ਰਹਿਣੀਆਂ ਚਾਹੀਦੀਆਂ। ਖਾਸ ਕਰਕੇ ਪੁਰਾਣੀ ਸਰਕਾਰ ਦੇ ਵਿਚਾਰ ਅਧੀਨ ਫੈਸਲਿਆਂ ਨੂੰ ਛੇਤੀ ਹੀ ਨਿਪਟਾਇਆ ਜਾ ਰਿਹਾ ਹੈ।
ਬਾਬੂਆਂ ਨੂੰ ਕਿਹਾ ਗਿਆ ਹੈ ਕਿ ਟੇਬਲਾਂ ‘ਤੇ ਪੁਰਾਣੀਆਂ ਫਾਈਲਾਂ ਨਹੀਂ ਪਈਆਂ ਹੋਣੀਆਂ ਚਾਹੀਦੀਆਂ, ਸੰਸਦ ਮੈਂਬਰਾਂ ਦੇ ਦਫਤਰਾਂ ਦੇ ਬਰਾਂਡਿਆਂ ਦੇ ਬਾਹਰ ਕੰਧਾਂ ‘ਤੇ ਪਾਨ ਦੇ ਥੁੱਕ ਦੇ ਨਿਸ਼ਾਨ ਨਹੀਂ ਹੋਣੇ ਚਾਹੀਦੇ ਅਤੇ ਮੇਜਾਂ ‘ਤੇ ਧੂੜ-ਮਿੱਟੀ ਨਹੀਂ ਹੋਣੀ ਚਾਹੀਦੀ। 
ਮੋਦੀ ਸਰਕਾਰ ਦੇ ਕੰਮਕਾਜ਼ ‘ਤੇ ਭਾਰਤ ਵਿਚ ਤਾਇਨਾਤ ਚੀਨੀ ਪੱਤਰਕਾਰ ਵਿਸ਼ੇਸ਼ ਨਜ਼ਰ ਰੱਖ ਰਹੇ ਹਨ। ਉਹ ਕਿਸੇ ਵੀ ਗੱਲ ਨੂੰ ਤੁਰੰਤ ਨੋਟਿਸ ਕਰਦੇ ਹਨ। 
ਇਕ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਵੱਲੋਂ ਬਾਬੂਆਂ ਨੂੰ ਕਿਹਾ ਗਿਆ ਹੈ ਕਿ ਫਾਈਲਾਂ ਦਾ ਫੈਸਲਾ ਲੈਣ ਦੀ ਜਾਣਕਾਰੀ ਇਲੈਕਟ੍ਰਾਨਿਕ ਮਾਧਿਅਮ ਨਾਲ ਸੂਚਿਤ ਕਰਨ। ਕੈਬੀਨਟ ਦੇ ਸਕਤੱਰ ਅਜੀਤ ਸੇਠ ਦੇ ਰਾਹੀਂ ਸਾਰੇ ਦਫਤਰਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਰਿਪੋਰਟ ਦੇ ਮੁਤਾਬਕ ਮੋਦੀ ਦੇ ਕਾਰਜਭਾਰ ਸੰਭਾਲਣ ਤੋਂ ਤੁਰੰਤ ਬਾਅਦ ਹੀ ਮੋਦੀ ਨੇ ਪ੍ਰਧਾਨ ਮੰਤਰੀ ਦਫਤਰ ਦੇ ਚੱਕਰ ਕੱਟੇ ਅਤੇ ਕਈ ਹਿਦਾਇਤਾਂ ਦਿੱਤੀਆਂ।

468 ad