ਮੋਦੀ ਦੀ ਅਮਰੀਕਾ ਫੇਰੀ ਦੇ ਵਿਰੁੱਧ ਪਾਈ ਆਨ ਲਾਈਨ ਪਟੀਸ਼ਨ ਨੂੰ ਮਿਲਿਆ ਭਾਰੀ ਸਮਰਥਨ

Narendra-Modi_1

ਨਿਊਯਾਰਕ ਦੀ ਸੰਸਥਾ “ਸਿੱਖਸ ਫਾਰ ਜਸਟਿਸ” ਜਿਸਨੇ ਮੋਦੀ ਦੀ ਅਮਰੀਕਾ ਫੇਰੀ ਖਿਲਾਫ ਆਨ ਲਾਈਨ ਮੁਹਿੰਮ ਚਲਾਈ ਹੋਈ ਹੈ, ਨੇ ਕਿਹਾ ਕਿ ਮੰਗਲਵਾਰ ਤੱਕ,ਵਾਈਟ ਹਾਉਸ ਦੀ ਮਿੱਥੀ ਤਾਰੀਕ 20 ਅਗਸਤ ਤੋਂ ਪਹਿਲਾਂ 100,000 ਲੋਕਾਂ ਨੇ ਮੋਦੀ ਦੀ ਅਮਰੀਕਾ ਫੇਰੀ ਦੇ ਵਿਰੋਧ ਵਿੱਚ ਹਮਾਇਤ ਕੀਤੀ ਹੈ।

ਪਟੀਸ਼ਨ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਗਈ ਹੈ ਕਿ ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਖਿਲਾਫ ਫਿਰਕੂ ਹਿੰਸਾ ਕਰਨ ਕਰਕੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੀ ਨਿੰਦਾ ਕੀਤੀ ਜਾਵੇ। ਇਹ ਪਟੀਸ਼ਨ ਵਾਈਟ ਹਾਉਸ ਦੀ “ਅਸੀਂ ਲੋਕ” ਵੈੱਬ ਸਾਈਟ ‘ਤੇ 20 ਜੁਲਾਈ ਨੂੰ “ਵਾਈਟ ਹਾਉਸ ਮੋਦੀ ਨੂੰ ਦਿੱਤ ਸੱਦਾ ਰੱਦ ਕਰੇ” ਸਿਰਲੇਖ ਅਧੀਨ ਪਾਈ ਸੀ।

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਭਾਰਤ ਦੇ ਵਿਵਾਦਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਅਮਰੀਕਾ ਫੇਰੀ ਨੂੰ ਰੱਦ ਕਰਨ ਲਈ ਪਾਈ ਆਨ ਲਾਈਨ ਪਟੀਸ਼ਨ ‘ਤੇ ਦਸਤਖਤ ਕਰਨ ਵਾਲਿਆਂ ਦੀ ਗਿਣਤੀ 100,000 ਦਾ ਅੰਕੜਾ ਪਾਰ ਕਰ ਗਈ ਹੈ। ਜਿਸਦਾ ਮਤਲਬ ਹੈ ਕਿ ਵਾਈਟ ਹਾਉਸ ਵੱਲੋਂ ਇਸ ਮੁੱਦ ‘ਤੇ ਜੁਆਬ ਦੇਣ ਦੀ ਜਰੂਰਤ ਹੈ।

“ਸਿੱਖਸ ਫਾਰ ਜਸਟਿਸ” ਨੇ ਕਿਹਾ ਕਿ ਆਨ ਲਾਈਨ ਪਟੀਸ਼ਨ ਜਿਸਤੇ ਮਿੱਥੇ ਟੀਚੇ ਤੋਂ ਜਿਆਦਾ ਦਸਤਖਤ ਪ੍ਰਾਪਤ ਹੋਏ, ‘ਤੇ ਉਬਾਮਾ ਪ੍ਰਸ਼ਾਸ਼ਨ ਵੱਲੋਂ ਜਾਂਚ ਕਰਕੇ ਇਸਦਾ ਪ੍ਰਤੀਕਰਮ ਦਿੱਤਾ ਗਿਆ ਹੈ। ਪਟੀਸਨ ਨੂੰ ਮਿਲੀ ਬੇਹਿਤਾਸ਼ਾ ਹਿਮਾਇਤ ਇਹ ਦੱਸਦੀ ਹੈ ਕਿ ਅਮਰੀਕੀ ਜਨਤਾ ਵਿੱਚ ਮੋਦੀ ਖਿਲਾਫ ਸਖਤ ਰੋਹ ਹੈ ਅਤੇ ਉਹ ਚਾਹੁੰਦੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਮੋਦੀ ਦਾ ਵਾਈਟ ਹਾਉਸ ਵੱਲੋਂ ਸੱਦਾ ਪੱਤਰ ਰੱਦ ਹੋਣਾ ਚਾਹੀਦਾ ਹੈ।

ਨਰਿੰਦਰ ਮੋਦੀ ਸੰਨ 2002 ਦੇ ਗੁਜਰਾਤ ਵਿੱਚ ਹੋਏ ਮਾਸਲਮਾਨਾਂ ਦੇ ਕਤਲੇਆਮ ਵਿੱਚ ਨਭਾਈ ਭੁਮਿਕਾ ਕਰਕੇ ਬਦਨਾਮ ਹੈ ਜਦਕਿ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਘੱਟ ਗਿਣਤੀਆਂ ਦੇ ਧਰਮ ਅਸਥਾਨਾਂ ‘ਤੇ ਹਮਲੇ ਕਰਵਾਉਣ ਲਈ ਬਦਨਾਮ ਹੈ। ਜਿਸਨੇ 1984 ਵਿੱਚ ਸਿੱਖਾਂ ਦੇ ਪਵਿੱਤਰ ਧਰਮ ਅਸਥਾਨ ਹਰਿਮੰਦਰ ਸਾਹਿਬ (ਅੰੰਿਮ੍ਰਤਸਰ) ‘ਤੇ ਫੌਜੀ ਹਮਲਾ ਕਰਨ ਲਈ ਉਕਸਾਇਆ, 1992 ਵਿੱਚ ਬਾਬਰੀ ਮਸਜਿਦ ਢਾਹ ਦਿੱਤੀ ਗਈ ਅਤੇ 2008 ਵਿੱਚ ਉਡੀਸਾ ਦੇ ਵਿੱਚ ਚਰਚਾਂ ਨੂੰ ਅੱਗ ਲਾ ਦਿੱਤੀ ਗਈ।

ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਜੇਕਰ ਉਬਾਮਾ ਪ੍ਰਸ਼ਾਸ਼ਮ ਮੋਦੀ ਦੀ ਪ੍ਰਹੁਣਾਚਾਰੀ ਦੇ ਪ੍ਰੋਗਰਾਮ ‘ਤੇ ਅੱਗੇ ਵੱਧਦਾ ਹੈ ਤਾਂ ਉਨਾਂ ਵੱਲੋਂ ਮੁਸਲਿਮ ਅਤੇ ਇਸਾਈ ਜੱਥੇਬੰਦੀਆਂ ਨਾਲ ਮਿਲਕੇ 30 ਸਤੰਬਰ ਨੂੰ ਵਾਈਟ ਹਾਉਸ ਸੇ ਸਾਹਮਣੇ ਰੋਸ ਮੁਜ਼ਾਹਰਾ ਕਰਨ ਦੀ ਸਕੀਮ ਹੈ।

468 ad