ਮੈਲੇ ਕੱਪੜੇ ਪਾਈ ਗੱਡੀ ‘ਚੋਂ ਉਤਰੇ ਭਿਖਾਰੀ, ਭੀਖ ਮੰਗੀ ਤੇ ਚਲੇ ਗਏ!

ਅੰਮ੍ਰਿਤਸਰ-ਆਮ ਤੌਰ ‘ਤੇ ਭੀਖ ਮੰਗਣ ਵਾਲੇ ਲੋਕਾਂ ਨੂੰ ਸਭ ਤਰਸ ਦੀਆਂ ਨਜ਼ਰਾਂ ਨਾਲ ਦੇਖਦੇ ਹਨ ਅਤੇ ਉਨ੍ਹਾਂ ਨੂੰ ਕੁਝ ਨਾ ਕੁਝ ਦਾਨ ਕਰ Beggerਦਿੰਦੇ ਹਨ ਪਰ ਕਈ ਵਿਅਕਤੀ ਇਨ੍ਹਾਂ ਭਿਖਾਰੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਗੋਰਖਧੰਦਾ ਸ਼ੁਰੂ ਕਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਦੇਖਣ ਨੂੰ ਮਿਲਿਆ।
ਇੱਥੇ ਸਵੇਰ ਦੇ ਸਮੇਂ ਸੁੰਨਸਾਨ ਸੜਕ ‘ਤੇ ਇਕ ਛੋਟੀ ਮੈਟਾਡੋਰ ਨੂੰ ਦੇਖਿਆ ਗਿਆ, ਜੋ ਸੜਕ ‘ਤੇ ਰੁਕੀ ਤਾਂ ਉਸ ‘ਚੋਂ ਮੈਲੇ-ਕੁਚੈਲੇ ਕੱਪੜੇ ਪਾਈ ਕਰੀਬ 30 ਭਿਖਾਰੀ ਉਤਰੇ, ਜਿਨ੍ਹਾਂ ‘ਚ ਕੁਝ ਔਰਤਾਂ, ਬੱਚੇ ਅਤੇ ਅਪਾਹਜ ਵੀ ਸ਼ਾਮਲ ਸਨ। ਇਨ੍ਹਾਂ ਭਿਖਾਰੀਆਂ ਨੂੰ ਉਤਾਰ ਕੇ ਗੱਡੀ ਚਲੀ ਗਈ ਅਤੇ ਸਭ ਭਿਖਾਰੀ ਵੱਖਰੀ-ਵੱਖਰੀ ਜਗ੍ਹਾ ‘ਤੇ ਬੈਠ ਗਏ। ਫਿਰ ਦੋ ਘੰਟਿਆਂ ਬਾਅਦ ਉਹੀ ਗੱਡੀ ਇੱਥੇ ਪਹੁੰਚੀ ਅਤੇ ਸਭ ਭਿਖਾਰੀ ਇਕੱਠੇ ਹੋ ਗਏ ਅਤੇ ਇਹ ਗੱਡੀ ਉਨ੍ਹਾਂ ਨੂੰ ਲੈ ਕੇ ਚਲੀ ਗਈ। ਇਸ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਭਿਖਾਰੀਆਂ ਨੂੰ ਲੈ ਕੇ ਇਕ ਵੱਡਾ ਰੈਕਟ ਚਲਾਇਆ ਜਾ ਰਿਹਾ ਹੈ। ਇਹ ਰੈਕੇਟ ਅਜਿਹੇ ਭਿਖਾਰੀਆਂ ਨੂੰ ਦਿਨ ‘ਚ ਦੋਂ ਤੋਂ ਤਿੰਨ ਵਾਰ ਵੱਖ-ਵੱਖ ਸਥਾਨਾਂ ‘ਤੇ ਜਾ ਕੇ ਭੀਖ ਮੰਗਵਾਉਂਦਾ ਹੈ।

468 ad