ਮੈਡੀਕਲ ਹਸਪਤਾਲ ਅਤੇ ‘ਵਰਸਿਟੀ ਕੱਚਾ ਸਫਾਈ ਸੇਵਕ ਚੜ•ੇ ਪਾਣੀ ਦੀ ਟੈਂਕੀ ‘ਤੇ

3ਫ਼ਰੀਦਕੋਟ, 7 ਮਈ (ਜਗਦੀਸ਼ ਬਾਂਬਾ ) ਬਾਬਾ ਫ਼ਰੀਦ ਮੈਡੀਕਲ ਯੁਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਚ ਕੰਮ ਕਰਦੇ ਫਾਰਗ ਕੀਤੇ ਕੱਚਾ ਸਫਾਈ ਕਰਮਚਾਰੀਆਂ ਨੇ ਅੱਜ ਪ੍ਰਸ਼ਾਸ਼ਨ ਵੱਲੋਂ ਉਸ ਵੇਲੇ ਭਾਜੜ ‘ਚ ਪਾ ਦਿੱਤਾ ਜਦੋਂ ਸਫਾਈ ਸੇਵਕਾਂ ਦੇ ਤਿੰਨ ਆਗੂ ਸਥਾਨਕ ਸਿਵਲ ਹਸਪਤਾਲ ਵਿਖੇ ਬਣੀ ਪਾਣੀ ਦੀ ਟੰਕੀ ‘ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ ਗਏ। ਇਸ ਤੋਂ ਪਹਿਲਾਂ ਸਮੂਹ ਕਰਮਚਾਰੀਆਂ ਵੱਲੋਂ ਹੋਰ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਰੋਸ ਧਰਨਾ ਦਿੱਤਾ ਗਿਆ ਅਤੇ ਯੂਨੀਵਰਸਿਟੀ ਅਤੇ ਸਿਵਲ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿਛਲੇ ਚਾਰ ਮਹੀਨਿਆਂ ਤੋਂ ‘ਵਰਸਿਟੀ ਪ੍ਰਸ਼ਾਸ਼ਨ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਲਾਏ ਗਏ ਉਨਾਂ ਨੂੰ ਮੁੱੜ ਰੱਖਣ ਦੇ ਵਾਅਦੇ ਨੂੰ ਵਫਾ ਨਾ ਕੀਤੇ ਜਾਣ ਵਿਰੁੱਧ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਧਰਨੇ ਨੂੰ ਸੰਬੋਧਨ ਕਰਦੇ ਹੋਏ ਟੰਕੀ ‘ਤੇ ਚੜ ਯੂਨੀਅਨ ਆਗੂ ਵਿਸ਼ਾਲ, ਸਲੀਮ ਅਤੇ ਗੁਰਜੰਟ ਨੇ ਕਿਹਾਕਿ ਜਿਨਾਂ ਕੱਚਾ ਮੁਲਾਜ਼ਮਾਂ ਨੂੰ ਡਿਊਟੀ ਤੋਂ ਕੱਢਿਆ ਗਿਆ ਸੀ ਉਨਾਂ ਨੂੰ ਮੁੜ ਰੱਖਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਆਦੇਸ਼ ਦਿੱਤੇ ਗਏ ਸਨ। ਪ੍ਰੰਤੂ ‘ਵਰਸਿਟੀ ਪ੍ਰਸ਼ਾਸ਼ਨ ਵੱਲੋਂ ਅਜੇ ਤੱਕ ਉਨ•ਾਂ ਅਦੇਸ਼ਾਂ ਤੇ ਅਮਲ ਨਹੀਂ ਕੀਤੀ ਗਿਆ ਅਤੇ ਕੋਈ ਵੀ ਮੁਲਾਜ਼ਮ ਨੂੰ ਡਿਊਟੀ ‘ਤੇ ਨਹੀਂ ਰੱਖਿਆ ਗਿਆ। ਉਨਾਂ ਮੰਗ ਕੀਤੀ ਕਿ ਮੁਲਾਜਮਾਂ ਦਾ ਬਣਦਾ ਈ.ਪੀ.ਐੱਫ. ਵੀ ਜੋ ਕਿ 60 ਤੋਂ 70 ਲੱਖ ਬਣਦਾ ਹੈ ਤੁਰੰਤ ਦਿੱਤਾ ਜਾਵੇ। ਉਨਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਟੰਕੀ ‘ਤੇ ਹੀ ਰਹਿਣਗੇ। ਉਨਾਂ ਕਿਹਾਕਿ ਉਨਾਂ ਨੂੰ ਜੋ ਵੀ ਹੁੰਦਾ ਹੈ ਉਸ ਦਾ ‘ਵਰਸਿਟੀ ਅਤੇ ਸਿਵਲ ਪ੍ਰਸ਼ਾਸ਼ਨ ਜੁੰਮੇਵਾਰ ਹੋਣਗੇ। ਜਿਲਾ ਪ੍ਰਸ਼ਾਸ਼ਨ ਵੱਲੋਂ ਮੌਕੇ ਤੇ ਪਹੁੰਚੇ ਤਹਿਸੀਲਦਾਰ ਜਰਨੈਲ ਸਿੰਘ ਦੇ ਕਹਿਣ ‘ਤੇ ਮੁਲਾਜ਼ਮਾਂ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਸ੍ਰ. ਐੱਮ.ਐੱਸ.ਜੱਗੀ ਨੂੰ ਮਿਲਣ ਲਈ ਗਿਆ। ਜਿੱਥੇ ਕਿ ਡਿਪਟੀ ਕਮਿਸ਼ਨਰ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਇਹ ਯੂਨੀਵਰਸਿਟੀ ਪ੍ਰਸ਼ਾਸ਼ਨ ਦਾ ਮਸਲਾ ਹੈ ਅਤੇ ਉਹ ਇਸ ਵਿੱਚ ਕੁਝ ਨਹੀਂ ਕਰ ਸਕੇ। ਇਸ ਤੋਂ ਬਾਅਦ ਇੱਥੇ ਦੌਰੇ ‘ਤੇ ਆਏ ਸੂਬੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਪ੍ਰਸ਼ਾਸ਼ਨ ਵੱਲੋਂ ਵਫਦ ਨੂੰ ਮਿਲਾਇਆ ਗਿਆ। ਉਨਾਂ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਦਰ ਦੋ ਦਿਨ ਲਈ ਛੁੱਟੀ ‘ਤੇ ਗਏ ਹਨ ਅਤੇ ਜਦੋਂ ਉਹ ਆਉਂਦੇ ਹਨ ਤਾਂ ਉਹ ਆਪ ਦੋਵਾਂ ਧਿਰਾਂ ਨੂੰ ਬਿਠਾ ਕੇ ਫੈਸਲਾ ਕਰਵਾ ਦੇਣਗੇ। ਉਨਾਂ ਮੁਲਾਜ਼ਮਾਂ ਨੂੰ ਧਰਨਾ ਸਮਾਪਤ ਕਰਨ ਲਈ ਕਿਹਾ। ਦੂਜੇ ਪਾਸੇ ਮੁਲਾਜ਼ਮਾਂ ਵੱਲੋਂ ਧਰਨੇ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਅਤੇ ਟੰਕੀ ‘ਤੇ ਚੜ ਆਗੂਆਂ ਵੱਲੋਂ ਵੀ ਫੈਸਲਾ ਹੋਣ ਤੱਕ ਥੱਲੇ ਉਤਰਣ ਤੋਂ ਇੰਕਾਰ ਕਰ ਦਿੱਤਾ ਗਿਆ। ਇਸ ਧਰਨੇ ਨੂੰ ਬਲਜੀਤ ਸਿੰਘ ਬਰਾੜ, ਵੀਰਇੰਦਰਜੀਤ ਸਿੰਘ, ਸਟੇਟ ਕਮੇਟੀ ਆਗੂ ਜਗਜੀਤ ਪਾਲ, ਜਤਿੰਦਰ ਕੁਮਾਰ, ਅਵਤਾਰ ਸਿੰਘ ਗਿੱਲ, ਸੁਖਬੀਰ ਸਿੰਘ ਪੱਖੀ, ਰਾਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।

468 ad

Submit a Comment

Your email address will not be published. Required fields are marked *