ਮੈਡੀਕਲ ਵਿਦਿਆਰਥਣ ਵੱਲੋਂ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ

2ਲੁਧਿਆਣਾ, 3 ਮਈ ( ਜਗਦੀਸ਼ ਬਾਮਬਾ ) ਲੁਧਿਆਣਾ ਦੀ ਗਿੱਲ ਨਹਿਰ ਵਿੱਚ ਛਾਲ ਮਾਰ ਕੇ 22 ਸਾਲਾ ਮੁਟਿਆਰ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ। ਉਹ ਪਟਿਆਲਾ ਦੇ ਗੁਰੂ ਨਾਨਕ ਕਾਲਜ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਪੁਲਿਸ ਨੇ ਨਹਿਰ ਕੋਲੋਂ ਮ੍ਰਿਤਕ ਦਾ ਮੋਬਾਈਲ ਫ਼ੋਨ, ਕਿਤਾਬਾਂ, ਚੁੰਨੀ ਤੇ ਚੱਪਲ ਬਰਾਮਦ ਕੀਤੀ ਹੈ। ਲੁਧਿਆਣਾ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਥਾਣੇ ਐਸ.ਐਚ.ਓ. ਸੁਰਿੰਦਰ ਚੋਪੜਾ ਨੇ ਦੱਸਿਆ ਕਿ ਮ੍ਰਿਤਕ ਦੇ ਨਾਭਾ ਸਥਿਤ ਘਰ ਵਾਲਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਕਿਤਾਬਾਂ ਤੋਂ ਹੀ ਮ੍ਰਿਤਕ ਹੀ ਪਛਾਣ ਕੀਤੀ ਗਈ। ਉਸ ਤੋਂ ਬਾਅਦ ਹੀ ਉਸ ਦੇ ਘਰ ਵਾਲਿਆਂ ਨੂੰ ਜਾਣਕਾਰੀ ਦਿੱਤੀ ਗਈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆਂ ਪਟਿਆਲਾ ਵਿੱਚ ਪੜ੍ਹਾਈ ਕਰਨ ਵਾਲੀ ਮ੍ਰਿਤਕ ਲੁਧਿਆਣਾ ਕਿਵੇਂ ਆਈ ਸੀ।

468 ad

Submit a Comment

Your email address will not be published. Required fields are marked *