ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ ਉਨਟਾਰੀਓ ਕਬੱਡੀ ਕੱਪ ਅਤੇ ਨਵੇਂ ਪ੍ਰਬੰਧਕਾਂ ਦਾ ਐਲਾਨ

mpsc-news

ਬਰੈਂਪਟਨ (ਮਈ 4-2016) ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ 4 ਜੂਨ ਦਿਨ ਸ਼ਨਿਚਰਵਾਰ ਨੂੰ 23ਵਾਂ ਉਨਟਾਰੀਓ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਐਤਵਾਰ ਨੂੰ ਬਰੈਂਪਟਨ ਵਿੱਚ ਸ਼ਹੀਦੀ ਨਗਰ ਕੀਰਤਨ ਹੋ ਰਿਹਾ ਹੈ, ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਉਨਟਾਰੀਓ ਕਬੱਡੀ ਕੱਪ ਪਾਵਰੇਡ ਦੀਆਂ ਗਰਾਊਂਡਾਂ ਵਿੱਚ ਸ਼ਨਿਚਰਵਾਰ 4 ਜੂਨ ਨੂੰ ਕਰਵਾਇਆ ਜਾਵੇਗਾ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਗੋਗਾ ਗਹੂਨੀਆ ਨੇ ਦੱਸਿਆ ਕਿ ਇਹ ਕੱਪ ਪਿਛਲੇ ਸਾਲ ਦੀ ਤਰ੍ਹਾਂ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ।
ਕਲੱਬ ਦੀ ਮੀਟਿੰਗ ਵਿੱਚ ਮਨਹੂਸ ਖਬਰ ਸਾਂਝੀ ਕਰਦਿਆਂ ਕਲੱਬ ਦੇ ਰਹਿ ਚੁੱਕੇ ਖਿਡਾਰੀ, ਅਤਿ ਦੇ ਚੰਗੇ ਇਨਸਾਨ ਨਰਿੰਦਰ ਸਿੰਘ (ਗੋਪ) ਗਰਚਾ ਦੀ ਅਚਾਨਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਗੋਪ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਰਹਿ ਚੁੱਕਾ ਖਿਡਾਰੀ, ਕੋਚ ਅਤੇ ਟਰਾਂਟੋ ਦੀਆਂ ਕਬੱਡੀ ਗਰਾਊਂਡਾਂ ਦਾ ਅਤਿ ਹਰਮਨ ਪਿਆਰਾ ਰੈਫਰੀ ਹੋਇਆ ਕਰਦਾ ਸੀ। ਖਬਰ ਅਨੁਸਾਰ ਗੋਪ ਮਾਮੂਲੀ ਬੀਮਾਰ ਹੋਇਆ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ ਉਨਟਾਰੀਓ ਕਬੱਡੀ ਕੱਪ ਦੌਰਾਨ ਨਰਿੰਦਰ ਸਿੰਘ (ਗੋਪ) ਗਰਚਾ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਜਾਵੇਗਾ ਅਤੇ ਸ਼ਰਧਾਂਜ਼ਲੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪਿਛਲੇ ਦਿਨੀਂ ਮੈਂਟਰੋ ਪੰਜਾਬੀ ਸਪੋਰਟਸ ਕਲੱਬ ਦੀ ਪ੍ਰਬੰਧਕ ਕਮੇਟੀ ਦੀ ਸਰਬ ਸੰਮਤੀ ਨਾਲ ਨਿਯੁਕਤੀ ਕੀਤੀ ਗਈ। ਇਸ ਵਿੱਚ ਅਰਵਿੰਦਰ ਸਿੰਘ (ਕਾਲਾ ਹਾਂਸ) ਪ੍ਰਧਾਨ, ਸੁਖਚੈਨ (ਚੈਨੀ) ਧਾਲੀਵਾਲ ਉਪ ਪ੍ਰਧਾਨ, ਗੋਗਾ ਗਹੂਨੀਆ ਜਨਰਲ ਸਕੱਤਰ, ਬਲਰਾਜ ਸਿੰਘ ਚੀਮਾ ਖਜਾਨਚੀ ਅਤੇ ਅਮਰੀਕ ਸਿੰਘ, ਭੁਪਿੰਦਰ ਸਿੰਘ ਚੀਮਾ, ਹਰਮੇਲ ਸਿੰਘ ਸੇਖੋਂ ਅਤੇ ਰੇਸ਼ਮ ਸਿੰਘ ਡਾਇਰੈਕਟਰ ਹੋਣਗੇ।

468 ad

Submit a Comment

Your email address will not be published. Required fields are marked *