ਮੈਟਰੋ ਤਾਂ ਕੀ ਦੇਣੀ ਸੀ, ਸਿਟੀ ਬੱਸ ਵੀ ਖੋਹ ਲਈ

ਜਲੰਧਰ-ਉਂਝ ਤਾਂ ਸੂਬਾ ਸਰਕਾਰ ਮੈਟਰੋ ਚਲਾਉਣ ਦੀ ਗੱਲ ਕਰਦੀ ਹੈ ਪਰ ਸੱਚਾਈ ਤਾਂ ਇਹ ਹੈ ਕਿ ਸਰਕਾਰ ਦੀ ਅਣਦੇਖੀ ਅਤੇ ਢਿੱਲ ਦੇ ਕਾਰਨ ਸਿਟੀ ਬੱਸ ਸਰਵਿਸ ਵੀ ਬੰਦ ਹੋ Jalanghar Busਗਈ ਹੈ। ਜਲੰਧਰ ‘ਚ ਚੱਲ ਰਹੇ ਸੈਂਕੜੇ ਨਾਜਾਇਜ਼ ਆਟੋਆਂ ਕਾਰਨ ਲਗਾਤਾਰ ਘਾਟੇ ‘ਚ ਜਾ ਰਹੀ ਸਿਟੀ ਬੱਸ ਬੰਦ ਹੋ ਗਈ ਹੈ।
ਕੰਪਨੀ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਆਟੋ ਦੇ ਕਾਰਨ ਪੈ ਰਿਹਾ ਘਾਟਾ ਹੈ, ਜਦੋਂ ਕਿ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਿਟੀ ਬੱਸ ਦੇ ਬੰਦ ਹੋ ਜਾਣ ਕਾਰਨ ਸ਼ਹਿਰ ‘ਚ ਆਟੋ ਚਾਲਕਾਂ ਦੀ ਮਨਮਾਨੀ ਫਿਰ ਤੋਂ ਵਧ ਗਈ ਹੈ। ਵੱਧ ਕਿਰਾਇਆ ਲੈਣ ਦੇ ਬਾਵਜੂਦ ਵੀ ਆਟੋਆਂ ਨੂੰ ਲੋਕਾਂ ਨਾਲ ਨੱਕੋ-ਨੱਕ ਭਰਿਆ ਜਾ ਰਿਹਾ ਹੈ। 
ਫਿਲਹਾਲ ਆਮ ਜਨਤਾ ਸਿਟੀ ਬੱਸ ਸੇਵਾ ਬੰਦ ਕਾਰਨ ਕਾਫੀ ਪਰੇਸ਼ਾਨ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਜਲੰਧਰ ਨੂੰ ਏਅਰਪੋਰਟ ਅਤੇ ਲੁਧਿਆਣਾ ਨੂੰ ਮੈਟਰੋ ਦੇਣ ਦਾ ਲਾਰਾ ਤਾਂ ਸਰਕਾਰ ਨੇ ਲਗਾ ਦਿੱਤਾ ਹੈ ਪਰ ਆਮ ਜਨਤਾ ਨੂੰ ਮਿਲਣ ਵਾਲੀਆਂ ਜ਼ਰੂਰੀ ਸਹੂਲਤਾਵਾਂ ਤੋਂ ਲਗਾਤਾਰ ਮੂੰਹ ਮੋੜ ਰਹੀ ਹੈ।

468 ad