ਮੈਂ ਹਿੰਦੁਸਤਾਨ ਦੀ ਪਛਾਣ ‘ਸਕਿਲ ਇੰਡੀਆ’ ਵਰਗੀ ਬਣਾਵਾਂਗਾ : ਮੋਦੀ

ਮੈਂ ਹਿੰਦੁਸਤਾਨ ਦੀ ਪਛਾਣ 'ਸਕਿਲ ਇੰਡੀਆ' ਵਰਗੀ ਬਣਾਵਾਂਗਾ : ਮੋਦੀ

ਮੋਦੀ ਨੇ ਕਿਹਾ ਕਿ ਦੇਸ਼ ਨੂੰ ਫਾਲਤੂ ਸਿਆਸਤ ਤੋਂ ਬਚਾਉਣਾ ਪਵੇਗਾ। ਕਾਂਗਰਸ ਨੇ ਭ੍ਰਿਸ਼ਟਾਚਾਰ ਕਰਦੇ-ਕਰਦੇ ਹਿੰਦੁਸਤਾਨ ਦੀ ਪਛਾਣ ਸਕੈਮ ਇੰਡੀਆ ਵਰਗੀ ਬਣਾਈ ਹੈ।
ਮੈਂ ਮਿਹਨਤ ਕਰਕੇ ਹਿੰਦੁਸਤਾਨ ਦੀ ਪਛਾਣ ‘ਸਕਿਲ ਇੰਡੀਆ’ ਵਰਗੀ ਬਣਾਵਾਂਗਾ ਤੇ ਚੀਨ ਤੋਂ ਦੇਸ਼ ਪਿੱਛੇ ਨਹੀਂ ਰਹੇਗਾ।
ਮੈਂ ਮਜ਼ਦੂਰ ਹਾਂ, ਬਚਪਨ ਤੋਂ ਮਜ਼ਦੂਰੀ ਕੀਤੀ ਹੈ
ਉਨ੍ਹਾਂ ਕਿਹਾ ਕਿ ਮੈਂ ਮਜ਼ਦੂਰ ਹਾਂ, ਬਚਪਨ ਤੋਂ ਮੈਂ ਮਜ਼ਦੂਰੀ ਕੀਤੀ ਹੈ। ਸ਼ਕਤੀ ਲੋਕਾਂ ਦੇ ਆਸ਼ੀਰਵਾਦ ਨਾਲ ਆਉਂਦੀ ਹੈ। ਪਾਰਟੀ ਨੇ ਕੰਮ ਦਿੱਤਾ ਹੈ ਤਾਂ ਮੇਰਾ ਮਨ ਕਰਦਾ ਹੈ ਕਿ ਉਸ ਵਿਚ ਢਿੱਲਾਪਨ ਨਾ ਰਹੇ, ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਤੇ ਪ੍ਰਮਾਤਮਾ ਨੇ ਮੈਨੂੰ ਜਿੰਨਾ ਸਮਾਂ ਦਿੱਤਾ ਹੈ, ਜਿੰਨੀ ਸ਼ਕਤੀ ਦਿੱਤੀ ਹੈ, ਉਸਦੀ ਪੂਰੀ ਵਰਤੋਂ ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਕਰਨੀ ਚਾਹੀਦੀ ਹੈ।
ਮੇਰੇ ‘ਤੇ ਕਦੇ ਵੀ ਸਕੂਟਰ ਪਾਰਕਿੰਗ ਦਾ ਕੇਸ  ਨਹੀਂ ਹੋਇਆ
ਮੇਰੇ ਜਨਤਕ ਜੀਵਨ ਵਿਚ ਕਦੇ ਵੀ ਸਕੂਟਰ ਪਾਰਕਿੰਗ ਦਾ ਕੇਸ ਨਹੀਂ ਹੋਇਆ ਹੈ। ਨਾ ਕਦੇ ਗਲਤ ਸਾਈਡ ਗੱਡੀ ਚਲਾਉਣ ਦਾ ਕੇਸ ਹੋਇਆ ਹੈ। ਹੁਣ ਪਤਾ ਨਹੀਂ ਇਹ ਕੇਸ ਕਿਵੇਂ ਹੋ ਗਏ ਹਨ।
ਰੋਜ਼ਗਾਰ ਵਧਾਉਣ ਲਈ ਭ੍ਰਿਸ਼ਟਾਚਾਰ ‘ਤੇ ਨਕੇਲ ਜ਼ਰੂਰੀ
ਭਾਜਪਾ ਦੀ ਨੀਤੀ ਸਾਫ-ਸੁਥਰੀ ਹੈ। ਦੇਸ਼ ਨੀਤੀਆਂ ‘ਤੇ ਚਲਣਾ ਚਾਹੀਦਾ ਹੈ। ਰੋਜ਼ਗਾਰ ਵਧਾਉਣ ਲਈ ਭ੍ਰਿਸ਼ਟਾਚਾਰ ‘ਤੇ ਨਕੇਲ ਜ਼ਰੂਰੀ ਹੈ।  ਇਸ ਤਕਨੀਕ ਨਾਲ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕਦਾ ਹੈ।
ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਸੁਭਾਅ ਦਾ ਹਿੱਸਾ ਬਣਾ ਲਿਆ
ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਸੁਭਾਅ ਦਾ ਹਿੱਸਾ ਬਣਾ ਲਿਆ। ਸੁਪਰੀਮ ਕੋਰਟ ਦੇ ਦਖਲ ਦੇ ਬਾਅਦ ਵਿਦੇਸ਼ੀ ਖਾਤਿਆਂ ਦੇ 18 ਨਾਂ ਸਾਹਮਣੇ ਆਏ ਪਰ ਕਾਂਗਰਸ ਨੇ 3 ਸਾਲ ਤੱਕ ਕੋਈ ਐਕਸ਼ਨ ਨਹੀਂ ਲਿਆ।
ਨਰਿੰਦਰ ਮੋਦੀ ਕਾਨੂੰਨ ਤੋਂ ਉਪਰ ਨਹੀਂ ਹੋ ਸਕਦਾ
ਮੋਦੀ ‘ਤੇ ਕੋਈ ਦੋਸ਼ ਹੈ ਤਾਂ ਨਰਿੰਦਰ ਮੋਦੀ ਨੂੰ ਉਸ ਸਾਰੀ ਪ੍ਰਕਿਰਿਆ   ‘ਚੋਂ  ਲੰਘਣਾ ਚਾਹੀਦਾ ਹੈ। ਨਰਿੰਦਰ ਮੋਦੀ ਕਾਨੂੰਨ ਤੋਂ ਉਪਰ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਬਣ ਜਾਵੇ ਤਾਂ ਵੀ ਨਹੀਂ ਹੋ ਸਕਦਾ।
ਕਾਲੇ ਧਨ ਦੇ ਵਿਸ਼ੇ ‘ਤੇ ਅਸੀਂ ਕਮਿਟਡ ਹਾਂ
ਉਨ੍ਹਾਂ   ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਕਾਲੇ ਧਨ ਖਿਲਾਫ ਦੇਸ਼ ‘ਚ ਬੜੀਆਂ ਯਾਤਰਾਵਾਂ ਕੀਤੀਆਂ। ਇਸ ਉਮਰ ਵਿਚ ਇੰਨੀ ਮਿਹਨਤ ਕੀਤੀ। ਭਾਜਪਾ ਪਹਿਲੇ ਦਿਨ ਤੋਂ ਕਾਲੇ ਧਨ ਖਿਲਾਫ ਆਵਾਜ਼ ਉਠਾ ਰਹੀ ਹੈ ਕਿ ਅਸੀਂ ਆਪਣੇ ਚੋਣ ਮੈਨੀਫੈਸਟੋ ਵਿਚ ਕਿਹਾ ਹੈ ਕਿ ਅਸੀਂ ਇਸ ਵਿਸ਼ੇ ‘ਤੇ ਕਮਿਟਡ ਹਾਂ।
100 ਦਿਨ ਨਹੀਂ, ਦੇਸ਼ ਲਈ 5 ਸਾਲ ਹੁੰਦੇ ਹਨ
100 ਦਿਨ ਮੀਡੀਆ ਲਈ ਹੁੰਦੇ ਹਨ ਦੇਸ਼ ਲਈ 5 ਸਾਲ ਹੁੰਦੇ ਹਨ। ਦੇਸ਼ਾਂ ਨਾਲ ਸੰਬੰਧ ਅਜਿਹੇ ਹੋਣੇ ਚਾਹੀਦੇ ਹਨ ਜੋ ਅੱਖ ਮਿਲਾ ਕੇ ਗੱਲ ਕਰ ਸਕਣ। ਅੰਤਰਰਾਸ਼ਟਰੀ ਸੰਬੰਧ  ਰਿਸਪਾਂਸ ਦੇ ਆਧਾਰ ‘ਤੇ ਹੁੰਦੇ ਹਨ।

468 ad