ਮੈਂ ਹਾਰ ਦੀ ਜ਼ਿੰਮੇਵਾਰੀ ਸਵੀਕਾਰ ਕਰਦੀ ਹਾਂ- ਸੋਨੀਆ ਗਾਂਧੀ

ਮੈਂ ਹਾਰ ਦੀ ਜ਼ਿੰਮੇਵਾਰੀ ਸਵੀਕਾਰ ਕਰਦੀ ਹਾਂ- ਸੋਨੀਆ ਗਾਂਧੀ (ਵੀਡੀਓ)

ਲੋਕ ਸਭਾ ਚੋਣਾਂ 2014 ‘ਚ ਮਿਲੀ ਹਾਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ ਕਿ ਉਹ ਚੋਣਾਂ ‘ਚ ਮਿਲੀ ਹਾਰ ਨੂੰ ਸਵੀਕਾਰ ਕਰਦੀ ਹੈ। ਨਾਲ ਹੀ ਸੋਨੀਆ ਨੇ ਚੋਣਾਂ ਜਿੱਤਣ ਲਈ ਭਾਜਪਾ ਨੂੰ ਵਧਾਈ ਦਿੱਤੀ। ਕਾਂਗਰਸ ਚੇਅਰਪਰਸਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2014 ‘ਚ ਕਾਂਗਰਸ ਪਾਰਟੀ ਨੂੰ ਭਿਆਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦੋਂ ਕਿ ਭਾਜਪਾ ਗਠਜੋੜ ਨੂੰ ਭਾਰੀ ਜਿੱਤ ਹਾਸਲ ਹੋਈ ਹੈ। ਕਾਂਗਰਸ ਕਈ ਰਾਜਾਂ ‘ਚ ਦੋਹਰੇ ਅੰਕਾਂ ‘ਚ ਵੀ ਨਹੀਂ ਪੁੱਜ ਸਕੀ ਹੈ।

468 ad