ਮੈਂ ਮੋਦੀ ਦੀ ਤਰ੍ਹਾਂ ਡਰਪੋਕ ਨਹੀਂ: ਦਿਗਵਿਜੇ

ਮੈਂ ਮੋਦੀ ਦੀ ਤਰ੍ਹਾਂ ਡਰਪੋਕ ਨਹੀਂ: ਦਿਗਵਿਜੇ

ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਇਕ ਮਹਿਲਾ ਪੱਤਰਕਾਰ ਨਾਲ ਆਪਣੇ ਰਿਸ਼ਤੇ ਨੂੰ ਸਵੀਕਾਰ ਕਰਕੇ ਉਸ ਨੂੰ ਹਥਿਆਰ ਬਣਾਉਂਦੇ ਹੋਏ ਵੀਰਵਾਰ ਨੂੰ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸੀਟ ਦੇ ਭਾਜਪਾ ਦੇ ਉਮੀਦਵਾਰ ਦੀ ਤਰ੍ਹਾਂ ਡਰਪੋਕ ਨਹੀਂ ਹਨ ਜੋ ਸਾਲਾਂ ਤੱਕ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਲੁਕਾਉਂਦੇ ਰਹੇ। ਕਾਂਗਰਸ ਨੇ ਜਿੱਥੇ ਇਸ ਸਵਾਲ ‘ਤੇ ਸਿਧੀ ਪ੍ਰਤੀਕਿਰਿਆ ਨਹੀਂ ਦਿੱਤੀ ਕੀ ਦਿਗਵਿਜੇ ਦੇ ਬਿਆਨ ਤੋਂ ਪਾਰਟੀ ਨੂੰ ਕਿਸੇ ਤਰ੍ਹਾਂ ਦੀ ਸ਼ਰਮਿੰਦਗੀ ਝੇਲਣੀ ਪਈ ਹੈ। ਉੱਥੇ ਕਾਂਗਰਸ ਨੇਤਾ ਦੇ ਬੇਟੇ ਅਤੇ ਮੱਧ ਪ੍ਰਦੇਸ਼ ਤੋਂ ਵਿਧਾਇਕ ਜੈਵਰਧਨ ਸਿੰਘ ਨੇ ਕਿਹਾ ਕਿ ਫਿਰ ਤੋਂ ਵਿਆਹ ਕਰਨ ਦਾ ਉਨ੍ਹਾਂ ਦੇ ਪਿਤਾ ਦਾ ਫੈਸਲਾ ਨਿੱਜੀ ਮਾਮਲਾ ਹੈ ਅਤੇ ਉਹ ਆਪਣੇ ਪਿਤਾ ਨੂੰ ਪੂਰਾ ਸਮਰਥਨ ਦਿੰਦੇ ਹਨ। 67 ਸਾਲਾ ਦਿਗਵਿਜੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿੱਥੋਂ ਤੱਕ ਮੇਰੀ ਗੱਲ ਹੈ ਮੈਂ ਆਪਣੇ ਰਿਸ਼ਤੇ ਨੂੰ ਨਹੀਂ ਲੁਕਾਉਂਦਾ ਜਿਸ ਤਰ੍ਹਾਂ ਕਿ ਮੋਦੀ ਕਰਦੇ ਹਨ। ਇਸ ਮਾਮਲੇ ‘ਚ ਮੇਰਾ ਰੁਖ ਬਿਲਕੁਲ ਸਾਫ ਹੈ। ਮੈਂ ਡਰਪੋਕ ਨਹੀਂ ਹਾਂ ਜੋ ਕਿ ਮੰਦਭਾਗਾ ਨਾਲ ਨਰਿੰਦਰ ਮੋਦੀ ਹਨ। ਮੋਦੀ ਵੱਲੋਂ ਪਿਛਲੇ ਮਹੀਨੇ ਪਹਿਲੀ ਵਾਰ ਆਪਣੇ ਵਿਆਹ ਦੀ ਗੱਲ ਸਵੀਕਾਰ ਕੀਤੇ ਜਾਣ ਤੋਂ ਬਾਅਦ ਲੋਕਸਭਾ ਚੋਣ ਦੇ ਪ੍ਰਚਾਰ ਦੌਰਾਨ ਉਨ੍ਹਾਂ ‘ਤੇ ਹਮਲਾ ਕਰਨ ਵਾਲਿਆਂ ‘ਚ ਦਿਗਵਿਜੇ ਵੀ ਅੱਗੇ ਸਨ। ਮੋਦੀ ਨੇ ਪਿਛਲੇ ਮਹੀਨੇ ਵੜੋਦਰਾ ਲੋਕਸਭਾ ਸੀਟ ਤੋਂ ਆਪਣੀ ਨਾਮਜ਼ਦ ਪੱਤਰ ਦਾਖਲ ਕਰਦੇ ਸਮੇਂ ਹਲਫਨਾਮੇ ‘ਚ ਪਹਿਲੀ ਵਾਰ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਦਾ ਨਾਂ ਯਸ਼ੋਦਾਬੇਨ ਹੈ। ਇਸ ਤੋਂ ਪਹਿਲਾਂ ਤੱਕ ਮੋਦੀ ਹਲਫਨਾਮੇ ‘ਚ ਵਿਆਹੁਤਾ ਹਾਲਤ ਵਾਲਾ ਖਾਣਾ ਖਾਲੀ ਛੱਡਦੇ ਰਹੇ ਹਨ।

468 ad