ਮੈਂ ਦਿੱਲੀ ‘ਚ ਹੁੰਦੀ ਤਾਂ ਮੋਦੀ ਨੂੰ ਜੇਲ ਭੇਜ ਦਿੰਦੀ : ਮਮਤਾ

ਮੈਂ ਦਿੱਲੀ 'ਚ ਹੁੰਦੀ ਤਾਂ ਮੋਦੀ ਨੂੰ ਜੇਲ ਭੇਜ ਦਿੰਦੀ : ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ‘ਤੇ ਤੀਖਾ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ‘ਚ ਭਾਜਪਾ ‘ਤੇ ਕਾਰਵਾਈ ਕਰਨ ਦੀ ਹਿੰਮਤ ਨਹੀਂ ਹੈ ਅਤੇ ਜੇਕਰ ਉਹ ਦਿੱਲੀ ‘ਚ ਹੁੰਦੀ ਤਾਂ ਮੋਦੀ ਨੂੰ ਜੇਲ ਭੇਜ ਦਿੰਦੀ। ਤ੍ਰਿਣਮੂਲ ਕਾਂਗਰਸ ਪ੍ਰਧਾਨ ਨੇ ਇਕ ਚੋਣ ਸਭਾ ‘ਚ ਕਿਹਾ ਕਿ ਉਨ੍ਹਾਂ ‘ਚ (ਕਾਂਗਰਸ ‘ਚ) ਹਿੰਮਤ ਨਹੀਂ ਹੈ। ਇਹ ਡਰ ਤੋਂ ਸਹਿਮੀ ਹੋਈ ਪਾਰਟੀ ਹੈ। ਨਰਿੰਦਰ ਮੋਦੀ ਦੇ ਖਿਲਾਫ ਇਕ ਵੀ ਸ਼ਬਦ ਨਹੀਂ। ਕੀ ਉਹ ਪੂਰੀ ਤਰ੍ਹਾਂ ਨਾਲ ਨਰਿੰਦਰ ਮੋਦੀ ਦੇ ਪਿਆਰ ‘ਚ ਡੁੱਬੀ ਹੋਈ ਹੈ। 16 ਮਈ ਤੋਂ ਬਾਅਦ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵਾਪਸ ਭੇਜੇ ਜਾਣ ਸਬੰਧੀ ਨਰਿੰਦਰ ਮੋਦੀ ਦੇ ਬਿਆਨ ‘ਤੇ ਪਲਟਵਾਰ ਕਰਦੇ ਹੋਏ ਮਮਤਾ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਥਾਂ ਮੈਂ ਦਿੱਲੀ ਦੀ ਸੱਤਾ ‘ਚ ਹੁੰਦੀ ਤਾਂ ਮੈਂ ਨਰਿੰਦਰ ਮੋਦੀ ਦੀ ਕਮਰ ‘ਚ ਰੱਸੀ ਬੰਨ੍ਹ ਕੇ ਉਸ ਨੂੰ ਜੇਲ ‘ਚ ਭੇਜ ਦਿੰਦੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੇ ਸ਼ੁਰੂ ‘ਚ ਹੀ ਭਾਜਪਾ ‘ਤੇ ਦਬਾਅ ਬਣਾਇਆ ਹੁੰਦਾ ਤਾਂ ਉਨ੍ਹਾਂ ਨੂੰ ਹੁਣ ਇੰਨੀਆਂ ਗੱਲ ਕਰਨ ਦੀ ਹਿੰਮਤ ਨਹੀਂ ਪੈਂਦੀ। ਮਮਤਾ ਨੇ ਕਿਹਾ ਕਿ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ ਜਿਵੇਂ ਕਿ ਮੋਦੀ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਮੋਦੀਬਾਬੂ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ।

468 ad