ਮੇਰੇ ਵਿਰੁੱਧ ਰੋਜ਼ ਨਵੀਆਂ ਗਾਲ੍ਹਾਂ ਲੱਭਦਾ ਹੈ ਕਾਂਗਰਸ ਦਾ ‘ਡਰਟੀ ਟ੍ਰਿਕਸ ਡਿਪਾਰਟਮੈਂਟ’ : ਮੋਦੀ

ਮੇਰੇ ਵਿਰੁੱਧ ਰੋਜ਼ ਨਵੀਆਂ ਗਾਲ੍ਹਾਂ ਲੱਭਦਾ ਹੈ ਕਾਂਗਰਸ ਦਾ 'ਡਰਟੀ ਟ੍ਰਿਕਸ ਡਿਪਾਰਟਮੈਂਟ' : ਮੋਦੀ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਮੌਜੂਦਾ ਲੋਕ ਸਭਾ ਚੋਣਾਂ ਵਿਚ ਕਈ ਸੂਬਿਆਂ ਵਿਚ ਕਾਂਗਰਸ ਦਾ ਖਾਤਾ ਨਹੀਂ ਖੁਲ੍ਹੇਗਾ ਅਤੇ ਬਾਕੀ ਕਿਸੇ ਵੀ ਸੂਬੇ ਵਿਚ ਉਹ 9 ਸੀਟਾਂ ਦਾ ਅੰਕੜਾ ਪਾਰ ਨਹੀਂ ਕਰ ਸਕੇਗੀ। ਮੋਦੀ ਨੇ ਕੁਸ਼ੀਨਗਰ ਵਿਚ  ਆਯੋਜਿਤ ਰੈਲੀ ਵਿਚ ਸੋਨੀਆ, ਰਾਹੁਲ ਦੇ ਨਾਲ-ਨਾਲ ਮੁਲਾਇਮ ਅਤੇ ਅਖਿਲੇਸ਼ ਯਾਦਵ ‘ਤੇ ਵੀ ੁਖੁਲ੍ਹ ਕੇ ਹੱਲਾ ਬੋਲਿਆ।
ਮੋਦੀ ਨੇ ਸੋਨੀਆ ਗਾਂਧੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਮੈਡਮ ਸੋਨੀਆ ਇਥੇ ਆਈ ਸੀ ਅਤੇ ਮੈਨੂੰ ਗਾਲ੍ਹਾਂ ਕੱਢੀਆਂ। ਮੋਦੀ ਨੇ ਕਿਹਾ ਕਿ ਕਾਂਗਰਸ ਦਾ ‘ਡਰਟੀ ਟ੍ਰਿਕਸ ਡਿਪਾਰਟਮੈਂਟ’ ਹਰ ਰੋਜ਼ ਇਸੇ ਖੋਜ ਵਿਚ ਰਹਿੰਦਾ ਹੈ ਕਿ ਅੱਜ ਮੋਦੀ ਨੂੰ ਕਿਹੜੀਆਂ ਗਾਲ੍ਹਾਂ ਕੱਢਣੀਆਂ ਹਨ। ਮੋਦੀ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਹਿੰਦੋਸਤਾਨ ਦੀ ਡਿਕਸ਼ਨਰੀ ਵਿਚੋਂ ਗਾਲ੍ਹਾਂ ਖਤਮ ਹੋ ਗਈਆਂ ਹਨ ਇਸ ਲਈ ਹੁਣ ਕਾਂਗਰਸ ਵਿਦੇਸ਼ੀ ਡਿਕਸ਼ਨਰੀ ਵਿਚੋਂ ਗਾਲ੍ਹਾਂ ਲੱਭਦੀ ਹੈ। ਮੁਲਾਇਮ ਅਤੇ ਅਖਿਲੇਸ਼ ਨੂੰ ਲੰਬੇ ਹੱਥੀਂ ਲੈਂਦੇ ਹੋਏ ਮੋਦੀ ਨੇ ਕਿਹਾ ਕਿ ਯੂ. ਪੀ. ਏ. ਵਿਚ ਜੁਰਮ ਦਾ ਗਰਾਫ ਬਹੁਤ ਤੇਜ਼ੀ ਨਾਲ ਵਧਿਆ ਹੈ ਇਸ ਲਈ ਪਿਓ-ਪੁੱਤਰ ਦੀ ਸਰਕਾਰ ਜ਼ਿੰੇਮੇਵਾਰ ਹੈ। ਅਖਿਲੇਸ਼ ਸਰਕਾਰ ਯੂ. ਪੀ. ਵਿਚ ਕਾਨੂੰਨ ਵਿਵਸਥਾ ਸੁਧਾਰਨ ਵਿਚ ਅਸਫਲ ਰਹੀ ਹੈ।
ਮੋਦੀ ਨੇ ਕੁਸ਼ੀ ਨਗਰ ਵਿਚ ਬੰਦ ਪਈ ਸ਼ੂਗਰ ਮਿੱਲ ਦੇ ਮੁੱਦੇ ਨੂੰ ਚੁੱਕਦੇ ਹੋਏ ਕਿਹਾ ਕਿ ਇਥੋਂ ਦੇ ਕਿਸਾਨਾਂ ਗੰਨੇ ਦੀ ਖੇਤੀ ਕਰਦੇ ਹਨ ਪਰ ਇਥੋਂ ਦੀ ਸ਼ੂਗਰ ਮਿੱਲ ਕਈ ਸਾਲਾਂ ਤੋਂ ਬੰਦ ਪਈ ਹੈ। ਨੇਤਾ ਜੀ ਕੀ ਕਰ ਰਹੇ ਹਨ। ਇਥੋਂ ਦੇ ਸੰਸਦ ਮੈਂਬਰ ਆਰ. ਪੀ. ਐੱਨ. ਸਿੰਘ ਦੀਆਂ ਗਾਂਧੀ ਪਰਿਵਾਰ ਨਾਲ ਕਾਫੀ ਨੇੜਤਾਈਆਂ ਹਨ। ਫਿਰ ਵੀ ਉਨ੍ਹਾਂ ਨੇ ਇਥੋਂ ਦੀ ਜਨਤਾ ਲਈ ਕੁਝ ਨਹੀਂ ਕੀਤਾ।

468 ad