ਮੇਰੀ ‘ਆਪ’ ਵਲੋਂ ਕੱਟੀ ਟਿਕਟ ਦਾ ਰੋਸ ਲੋਕ 21 ਨੂੰ ਕਰਨਗੇ ਜ਼ਾਹਿਰ : ਬਲਕਾਰ ਸਿੱਧੂ

ਮੇਰੀ 'ਆਪ' ਵਲੋਂ ਕੱਟੀ ਟਿਕਟ ਦਾ ਰੋਸ ਲੋਕ 21 ਨੂੰ ਕਰਨਗੇ ਜ਼ਾਹਿਰ : ਬਲਕਾਰ ਸਿੱਧੂ

ਆਜ਼ਾਦ ਤੌਰ ‘ਤੇ ਚੋਣ ਲੜ ਰਹੇ ਬਲਕਾਰ ਸਿੱਧੂ ਨੇ ਅੱਜ ਕੀਤੀ ਚੋਣ ਰੈਲੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਵਲੋਂ ਉਨ੍ਹਾਂ ਦੀ ਬਿਨਾਂ ਕਿਸੇ ਦੋਸ਼ ਦੇ ਟਿਕਟ ਕੱਟਣ ਨੂੰ ਲੈ ਕੇ ਵਰਕਰਾਂ ਵਿਚ ਬਹੁਤ ਗੁੱਸਾ ਹੈ ਇਸ ਲਈ ਲੋਕ 21 ਤਰੀਕ ਨੂੰ ਉਨ੍ਹਾਂ ਦੇ ਹੱਕ ਵਿਚ ਫਤਵਾ ਦੇ ਕੇ ‘ਆਪ’ ਪ੍ਰਤੀ ਗੁੱਸਾ ਜ਼ਾਹਿਰ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਬਲਕਾਰ ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਬਾਹਰੋਂ ਗੱਡੀ ਲਿਆ ਕੇ ਇਕੱਠ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਬਲਕਾਰ ਸਿੱਧੂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਾਨੂੰ ਆਜ਼ਾਦ ਹੋਣ ਦੀ ਜ਼ਰੂਰਤ ਹੈ। ਇਸ ਮੌਕੇ ਬਸਪਾ ਆਗੂ ਜਗਦੀਪ ਸਿੰਘ ਗੋਗੀ, ਪੁਨੀਤ ਗਰਗ, ਸੋਮਨਾਥ, ਸੰਟੀ ਸਿੰਘ, ਗੁਰਦੀਪ ਲੇਲੇਵਾਲਾ, ਉੱਘੇ ਗਾਇਕ ਵੀਰਦਵਿੰਦਰ, ਸ਼ਿੰਦਾ ਸ਼ੌਂਕੀ, ਤਰਸੇਮ ਸਿੰਗਲਾ, ਪੂਹਲੀ ਭਾਗੀਵਾਂਦਰ, ਗੁਰਮੇਲ ਸਿੰਘ ਸੰਗਤਪੁਰਾ, ਗੁਰਜੰਟ ਸਿੰਘ ਦੋਧੀ, ਨਿੱਕਾ ਸਿੰਘ ਸ਼ੇਖਪੁਰਾ, ਗੁਰਦੇਵ ਸਿੰਘ, ਹਰਨੇਕ ਸਿੰਘ ਜਗ੍ਹਾ, ਹਰਨੇਕ ਸਿੰਘ ਤਲਵੰਡੀ ਆਦਿ ਹਾਜ਼ਰ ਸਨ।

468 ad