ਮੇਅਰ ਫੋਰਡ ਦੁਆਲੇ ਫਿਰ ਕਸਿਆ ਜਾ ਸਕਦਾ ਹੈ ਪੁਲਿਸ ਦਾ ਸ਼ਿਕੰਜਾ

ਟਰਾਂਟੋ- ਟਰਾਂਟੋ ਦੇ ਮੇਅਰ ਰੌਬ ਫੋਰਡ ਦੀ ਇਕ ਹੋਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਉਹਨਾਂ ਦੁਆਲੇ ਪੁਲਿਸ ਦਾ ਸ਼ਿਕੰਜਾ ਕਸੇ ਜਾਣ ਦੀ ਸੰਪਾਵਨਾ ਬਣ ਗਈ ਹੈ। ਸਥਾਨਕ ਪੁਲਿਸ ਦੇ ਅਧਿਕਾਰ ਸਾਰਜੈਂਟ ਗੈਰੀ ਗਿਰਾਕਸ ਨੇ ਦੱਸਿਆ ਕਿ ਫੋਰਡ ਦੇ ਖਿਲਾਫ ਪਹਿਲਾਂ ਵੀ ਅਸੀਂ ਜਾਂਚ ਕੀਤੀ ਹੈ ਅਤੇ ਜੋ ਨਵੀਂ ਵੀਡੀਓ ਸਾਹਮਣੇ ਆਈ ਹੈ, ਉਸ Fordਦੀ ਵੀ ਜਾਂਚ ਕਰਨੀ ਬਣਦੀ ਹੈ। ਹਾਲਾਂਕਿ ਨਵੀਂ ਵੀਡੀਓ ਵੈਬਸਾਈਟ ਤੇ ਪੂਰਨ ਉਪਲਬਧ ਨਹੀਂ ਪਰ ਜੋ ਤਸਵੀਰਾਂ ਗਵਾਕਰ ਨੇ ਜਾਰੀ ਕੀਤੀਆਂ ਹਨ, ਉਹਨਾਂ ਵਿਚ ਮੇਅਰ ਫੋਰਡ ਨੂੰ ਪਾਈਪ ਪਕੜੀ ਦਿਖਾਇਆ ਗਿਆ ਹੈ। ਇਸ ਦਰਮਿਆਨ ਟਰਾਂਟੋ ਸਿਟੀ ਕਲਰਕ ਨੂੰ ਇਹ ਨੋਟਿਸ ਪ੍ਰਾਪਤ ਹੋਇਆ ਕਿ ਫੋਰਡ ਨਿੱਜੀ ਛੁੱਟੀ ਤੇ ਚਲੇ ਗਏ ਹਨ। ਇਸ ਵੀਡੀਓ ਮੁਤਾਬਕ ਫੋਰਡ ਨੇ ਕਾਲੇ ਰੰਗ ਦੀ ਜੈਕੇਟ ਅਤੇ ਕਾਲੇ ਰੰਗ ਦੀ ਸ਼ਰਟ ਪਹਿਨੀ ਹੈ।

ਮੇਅਰ ਨੂੰ ਚੁਣੌਤੀ ਦੇ ਰਹੇ ਉਮੀਦਵਾਰ ਸਟਿੰਜ ਹੈਰਾਨ
ਟਰਾਂਟੋ- ਟਰਾਂਟੋ ਦੇ ਮੇਅਰ ਰੌਬ ਫੋਰਡ ਵਿਰੁੱੱਧ ਚੋਣ ਲੜ ਰਹੇ ਕੌਂਸਲਰ ਕਾਰਨ ਸਟਿੰਜ ਦਾ ਕਹਿਣਾ ਹੇ ਕਿ ਉਹ ਬਹੁਤ ਹੀ ਅਚੰਭਿਤ ਅਤੇ ਹੈਰਾਨ ਹਨ, ਜਦੋਂ ਉਹਨਾਂ ਨੇ ਫੋਰਡ ਦੁਆਰਾ ਇਟੋਬਿਕ ਬਾਰ ਵਿਚ ਸੋਮਵਾਰ ਦੀ ਰਾਤ ਨਸ਼ੇ ਕਰਨ ਦੀ ਰਿਪੋਰਟ ਸਾਹਮਣੇ ਆਈ। ਇਹ ਰਿਪੋਰਟ ਸਥਾਨਕ ਮੀਡੀਆ ਸਮੂਹ ਨੇ ਜਾਰ ਕੀਤੀ ਹੈ। ਵਰਣਨਯੋਗ ਹੈ ਕਿ ਬੀਬੀ ਸਟਿੰਜ ਵੀ ਪਹਿਲਾਂ ਫੋਰਡ ਉਤੇ ਗਲਤ ਵਤੀਰੇ ਦੇ ਦੋਸ਼ ਲਗਾ ਚੁੱਕੇ ਹਨ। ਸਟਿੰਜ ਦਾ ਕਹਿਣਾ ਹੈ ਕਿ ਜੇਕਰ ਫੋਰਡ ਇਸ ਤੇ ਮੁਆਫੀ ਮੰਗਣਾ ਚਾਹੁੰਦੇ ਹਨ ਤਾਂ ਸਾਨੂੰ ਸਿਰਫ ਮੁਆਫੀ ਨਹੀਂ ਚਾਹੀਦੀ ਬਲਕਿ ਉਹ ਇਹ ਮੰਨਣ ਕਿ ਉਹਨਾਂ ਨੇ ਗਲਤੀ ਕੀਤੀ ਹੈ।

468 ad