ਮੁੱਖ ਸੰਸਦੀ ਸਕੱਤਰ ਨਿਯੁਕਤ ਕਰ ਫਸੀ ਸਰਕਾਰ !

3ਚੰਡੀਗੜ੍ਹ, 2 ਮਈ ( ਜਗਦੀਸ਼ ਬਾਮਬਾ ) ਪੰਜਾਬ ਸਰਕਾਰ ਨਵੇਂ ਮੁੱਖ ਸੰਸਦੀ ਸਕੱਤਰ (ਸੀ.ਪੀ.ਐਸ.) ਨਿਯੁਕਤ ਕਰਨ ਨੂੰ ਲੈ ਕੇ ਮੁਸ਼ਕਲ ‘ਚ ਫਸ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੀ.ਪੀ.ਐਸ. ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ 24 ਮਈ ਦਾ ਸਮਾਂ ਦਿੱਤਾ ਗਿਆ ਹੈ। ਬਾਦਲ ਸਰਕਾਰ ਨੇ 7 ਨਵੇਂ ਵਿਧਾਇਕਾਂ ਨੂੰ ਸੀ.ਪੀ.ਐਸ. ਬਣਾਇਆ ਸੀ।ਐਡਵੋਕੇਟ ਜੇ.ਐਸ. ਭੱਟੀ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਨਵੇਂ ਸੀ.ਪੀ.ਐਸ. ਬਣਾਉਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਚਣੌਤੀ ਦਿੱਤੀ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਕਿਸਾਨਾਂ ਦੇ ਪੈਸੇ ਨਹੀਂ ਦੇ ਰਹੀ ਤੇ ਮਜਬੂਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਨਵੇਂ ਸੀ.ਪੀ.ਐਸ. ਨਿਯੁਕਤ ਕਰ ਸਰਕਾਰੀ ਖ਼ਜ਼ਨੇ ‘ਤੇ ਬੋਝ ਪਾ ਰਹੀ ਹੈ।ਪੰਜਾਬ ਸਰਕਾਰ ਨੇ ਗੁਰਤੇਜ ਘੁੜਿਆਣਾ, ਗੁਰਪ੍ਰਤਾਪ ਵਡਾਲਾ, ਸੀਮਾ ਕੁਮਾਰ, ਮਨਜੀਤ ਮਾਨਾ, ਦਰਸ਼ਨ ਸਿੰਘ ਸ਼ਿਵਾਲਿਕ ਤੇ ਸੁਰਜੀਤ ਕੌਰ ਨੂੰ ਸੀ.ਪੀ.ਐਸ. ਬਣਾਇਆ ਸੀ। ਜਦਕਿ ਇਨ੍ਹਾਂ ਤੋਂ ਇਲਾਵਾ ਪਰਗਟ ਸਿੰਘ ਨੂੰ ਵੀ ਸੀ.ਪੀ.ਐਸ. ਬਣਾਇਆ ਗਿਆ ਸੀ ਪਰ ਉਨ੍ਹਾਂ ਪਹਿਲਾਂ ਹੀ ਸੀ.ਪੀ.ਐਸ. ਦੀ ਕੁਰਸੀ ਠੁਕਰਾ ਦਿੱਤੀ ਸੀ।

468 ad

Submit a Comment

Your email address will not be published. Required fields are marked *