ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਭਾਸ਼ਣ ਦੌਰਾਨ ਸੁੱਟੀ ਜੁੱਤੀ

ਲੁਧਿਆਣਾ— ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਈ ਵਾਰ ਭਾਸ਼ਣ ਦੌਰਾਨ ਵਿਰੋਧ ਹੋਇਆ ਹੈ ਪਰ ਅੱਜ ਤਾਂ ਹੱਦ ਹੀ ਹੋ ਗਈÍ ਅੱਜ ਪੰਜਾਬ ਦੇ ਮੁੱਖ ਮੰਤਰੀ Badalਪ੍ਰਕਾਸ਼ ਸਿੰਘ ਬਾਦਲ ‘ਤੇ ਲੁਧਿਆਣਾ ਜ਼ਿਲ੍ਹੇ ਦੇ ਇਸਰੂ ਪਿੰਡ ‘ਚ ਉਸ ਸਮੇਂ ਇਕ ਨੌਜਵਾਨ ਨੇ ਜੁੱਤੀ ਸੁੱਟ ਦਿੱਤੀ ਜਦੋਂ ਉਹ ਗੋਆ ਦੀ ਆਜ਼ਾਦੀ ਦੇ ਸ਼ਹੀਦ ਕਰਨੈਲ ਸਿੰਘ ਇਸਰੂ ਨੂੰ ਸ਼ਰਧਾਂਜਲੀ ਦੇ ਰਹੇ ਸਨ। ਬਾਦਲ ਦਾ ਭਾਸ਼ਣ ਸੁਣ ਰਹੇ ਲੋਕਾਂ ਦੀ ਭੀੜ ‘ਚੋਂ ਇਕ ਬਿਕਰਮ ਨਾਂ ਦੇ ਨੌਜਵਾਨ ਨੇ ਮੁੱਖ ਮੰਤਰੀ ‘ਤੇ ਜੁੱਤੀ ਸੁੱਟੀ। ਜਿਸਨੂੰ ਪੁਲਸ ਨੇ ਕਾਬੂ ਕਰ ਲਿਆ। ਉਸਨੇ ਕਿਹਾ ਕਿ ਉਸਦੀ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪਰ ਸੂਬੇ ‘ਚ ਫੈਲੇ ਭ੍ਰਿਸ਼ਟਾਚਾਰ ਨੇ ਉਸਨੂੰ ਇਹ ਸਭ ਕਰਨ ਲਈ ਮਜਬੂਰ ਕੀਤਾ। ਉਸਨੇ ਕਿਹਾ ਕਿ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਕੀਤਾ ਕੁਝ ਵੀ ਨਹੀਂ ਜਾ ਰਿਹਾ।

468 ad