ਮੁਸਲਿਮ ਧਰਮਗੁਰੂਆਂ ਨੇ ਕੇਜਰੀਵਾਲ ਦਾ ਕੀਤਾ ਸਮਰਥਨ

ਮੁਸਲਿਮ ਧਰਮਗੁਰੂਆਂ ਨੇ ਕੇਜਰੀਵਾਲ ਦਾ ਕੀਤਾ ਸਮਰਥਨ

ਵਾਰਾਣਸੀ ‘ਚ ਚੋਣਾਂ ਤੋਂ ਇਕ ਦਿਨ ਪਹਿਲਾਂ ਮੁਸਲਿਮ ਧਰਮਗੁਰੂਆਂ ਦੇ ਇਕ ਸੰਗਠਨ ਨੇ ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਦਾ ਸਮਰਥਨ ਕੀਤਾ ਜੋ ਭਾਜਪਾ ਦੇ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਅਜੇ ਰਾਏ ਦੇ ਖਿਲਾਫ ਚੋਣ ਮੈਦਾਨ ‘ਚ ਹੈ। ਵਾਰਾਣਸੀ ਦੇ ਮੁਫਤੀ ਬੋਰਡ ਨੇ ਐਤਵਾਰ ਨੂੰ ਇਕ ਬੈਠਕ ਤੋਂ ਬਾਅਦ ਬਿਆਨ ‘ਚ ਕਿਹਾ ਕਿ ਇਸ ਨੇ ਵਾਰਾਣਸੀ ‘ਚ ਇਸ ਲੋਕ ਸਭਾ ਚੋਣਾਂ ‘ਚ ਕੇਜਰੀਵਾਲ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਵਾਰਾਣਸੀ ‘ਚ ਕੁੱਲ 16 ਲੱਖ ਵੋਟਰ ਹਨ ਜਿਨ੍ਹਾਂ ‘ਚ 18 ਫੀਸਦੀ ਮੁਸਲਿਮ ਵੋਟਰ ਹਨ। ਬਨਾਰਸ ਮੁਫਤੀ ਬੋਰਡ ਨੇ ਬਿਆਨ ‘ਚ ਕਿਹਾ ਕਿ ਐਤਵਾਰ ਦੀ ਬੈਠਕ ‘ਚ ਫੈਸਲਾ ਕੀਤਾ ਗਿਆ ਹੈ ਕਿ ਝਾੜੂ ਚੋਣ ਨਿਸ਼ਾਨ ‘ਤੇ ਵੋਟ ਪਾਈ ਜਾਣੀ ਚਾਹੀਦੀ ਹੈ ਤਾਂ ਜੋ ਚੋਣਾਂ ‘ਚ ਅਰਵਿੰਦ ਕੇਜਰੀਵਾਲ ਦੀ ਜਿੱਤ ਯਕੀਨੀ ਹੋ ਸਕੇ। ਮੁਫਤੀ ਬੋਰਡ ਬਨਾਰਸ ਦੇ ਸਕੱਤਰ ਮੌਲਾਨਾ ਹਸ਼ੀਮ ਅਹਿਮਦ ਹਬੀਬੀ ਨੇ ਕਿਹਾ ਕਿ ਕੇਜਰੀਵਾਲ ਇਮਾਨਦਾਰ ਵਿਅਕਤੀ ਹੈ ਇਸ ਲਈ ਅਸੀਂ ਉਸ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਪ੍ਰਭਾਵਸ਼ਾਲੀ ਨੇਤਾ ਬਾਤਿਨ ਨੇ ਕਿਹਾ ਕਿ ਮੋਦੀ ਨੂੰ ਚੁਣੌਤੀ ਦੇਣ ‘ਚ ਕੇਜਰੀਵਾਲ ਬਿਹਤਰ ਦਿਖਾਈ ਦੇ ਰਿਹਾ ਹੈ। ਫਿਲਹਾਲ ਉਨ੍ਹਾਂ ਕਿਸੇ ਵੀ ਉਮੀਦਵਾਰ ਦਾ ਸਿੱਧਾ ਸਮਰਥਨ ਕਰਨ ਤੋਂ ਇਨਕਾਰ ਕੀਤਾ ਹੈ। ਧਾਰਮਿਕ ਨੇਤਾਵਾਂ ਵਲੋਂ ਅਜਿਹੀ ਅਪੀਲ ਦੇ ਬਾਰੇ ‘ਚ ਪੁੱਛਣ ‘ਤੇ ਵਿਸ਼ੇਸ਼ ਚੋਣ ਸੁਪਰਵਾਇਜ਼ਰ ਪਰਵੀਨ ਕੁਮਾਰ ਨੇ ਕਿਹਾ ਕਿ ਮੁੱਦੇ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ ਅਤੇ ਅਸੀਂ ਬਿਆਨਾਂ ‘ਤੇ ਗੌਰ ਕਰਾਂਗੇ।

468 ad