ਮੁਸਲਮਾਨਾਂ ਅਤੇ ਘੱਟ ਗਿਣਤੀਆਂ ਨੇ ਜੇ ਆਪਣਾ ਬਚਾ ਕਰਨਾ ਹੈ ਤਾਂ ਹਿੰਦੂਆਂ ਦੀਆਂ ਲੇਲੜੀਆਂ ਕੱਢਣੀਆਂ ਸਿੱਖਣ- ਅਸ਼ੋਕ ਸਿੰਘਲ

ashok-singhal300_080413090131

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੁਪਰੀਮੋ ਅਤੇ ਸੀਨੀਅਰ ਆਰ. ਐਸ. ਐਸ. ਆਗੂ ਅਸ਼ੋਕ ਸਿੰਘਲ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਇਹ ਜਾਹਿਰ ਹੋ ਚੁੱਕਾ ਹੈ ਕਿ ਚੋਣਾਂ ਮੁਸਲਮਾਨਾਂ ਦੀ ਹਮਾਇਤ ਤੋਂ ਬਿਨ੍ਹਾਂ ਵੀ ਜਿੱਤੀਆ ਜਾ ਸਕਦੀਆਂ ਹਨ। ਸਿੰਗਲ ਨੇ ਕਿਹਾ ਕਿ ਘੱਟ ਗਿਣਤੀ ਵਰਗ ਨੂੰ ਹਿੰਦੂ ਭਾਵਨਾਵਾਂ ਦਾ ਸਨਮਾਨ ਕਰਨਾ ਸਿੱਖਣਾ ਹੀ ਪਵੇਗਾ ਤਾਂ ਹੀ ਆਪਣਾ ਬਚਾ ਕਰ ਸਕਦੇ ਹਨ। ਜੇਕਰ ਉਹ ਹਿੰਦੂਆਂ ਦਾ ਵਿਰੋਧ ਕਰਦੇ ਰਹਿਣੇ ਤਾਂ ਉਹ ਕਦੋਂ ਤੱਕ ਹੋਂਦ ਵਿਚ ਰਹਿਣਗੇ। ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ 88 ਸਾਲਾ ਸਿੰਘਲ ਨੇ ਕਿਹਾ ਕਿ ਮੁਸਲਮਾਨਾਂ ਨਾਲ ਆਮ ਨਾਗਰਿਕਾਂ ਵਰਗਾ ਵਿਵਹਾਰ ਕੀਤਾ ਜਾਵੇਗਾ ਨਾ ਜ਼ਿਆਦਾ ਅਤੇ ਨਾ ਹੀ ਘੱਟ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਅਯੋਦਿਆ , ਕਾਂਸ਼ੀ ਅਤੇ ਮੁਥਰਾ ਤੇ ਆਪਣਾ ਦਾਅਵਾ ਛੱਡ ਦੇਣਾ ਚਾਹੀਦਾ ਹੈ ਅਤੇ ਯੂਨੀਫਾਰਮ ਸਿਵਲ ਕੋਡ ਸਵੀਕਾਰ ਕਰ ਲੈਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਪਿਆਰ ਦੇਵਾਂਗੇ ਅਤੇ ਕਿਸੇ ਹੋਰ ਮਸਜਿਦ ਤੇ ਦਾਅਵਾ ਨਹੀਂ ਕਰਨਗੇ ਭਾਵੇਂ ਹਜ਼ਾਰਾਂ ਮਸਜਿਦਾਂ ਮੰਦਰਾਂ ਨੂੰ ਤੋੜ ਕੇ ਬਣਵਾਈਆ ਗਈਆ ਹੋਣ ਜੇਕਰ ਉਹ ਇਸ ਨੂੰ ਨਹੀਂ ਸਵੀਕਾਰ ਕਰਦੇ ਤਾ ਉਨ੍ਹਾਂ ਨੂੰ ਹਿੰਦੂਆਂ ਦੀ ਇਕ ਜੁੱਟਤਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਅਜਿਹਾ ਫਿਲਹਾਲ ਕੇਂਦਰ ਵਿਚ ਹੋਇਆ ਹੈ ਬਾਅਦ ਵਿਚ ਦੂਜੇ ਸੂਬਿਆਂ ਵਿਚ ਵੀ ਹੋਵੇਗਾ। ਸਿੰਘਲ ਨੇ ਕਿਹਾ ਕਿ ਨਰਿੰਦਰ ਮੋਦੀ ਇਕ ਆਦਰਸ਼ ਸਵੈ ਸੇਵਕ ਹਨ ਅਤੇ ਐਨ . ਡੀ. ਏ. ਦੀ ਪਹਿਲੀ ਸਰਕਾਰ ਦੇ ਉਲਟ ਹਿੰਦੂਤਵ ਦੇ ਏਜੰਡੇ ਤੇ ਹੀ ਨਤੀਜੇ ਦੇਣਗੇ। ਸਰਕਾਰ ਨੂੰ ਪਿੱਛੇ ਹੱਟਣ ਦੀ ਨਾ ਜ਼ਰੂਰਤ ਪਵੇਗੀ ਅਤੇ ਨਾ ਹੀ ਅਜਿਹਾ ਹੋਵੇਗਾ ਕਿਉਂਕਿ ਉਸ ਕੋਲ ਪੂਰਨ ਬਹੁਮਤ ਹੈ।

468 ad

Submit a Comment

Your email address will not be published. Required fields are marked *