ਮੁਕਤਸਰ ਦੇ ਸਰਕਾਰੀ ਕਾਲਜ ‘ਚ ਚੱਲੀ ਗੋਲੀ, ਇਕ ਦੀ ਮੌਤ

ਮੁਕਤਸਰ-ਪੰਜਾਬ ‘ਚ ਮੁਕਤਸਰ ਦੇ ਸਰਕਾਰੀ ਕਾਲਜ ‘ਚ ਸ਼ੁੱਕਰਵਾਰ ਨੂੰ ਗੋਲੀ ਚੱਲਣ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ। ਕਾਲਜ ‘ਚ ਵਿਦਿਆਰਥੀ ਯੂਨੀਆਨਾਂ Bandookਵਿਚਕਾਰ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਕਾਲਜ ‘ਚ ਪੜ੍ਹਦੇ ਅਬੋਹਰ ਦੇ ਇਕ ਵਿਦਿਆਰਥੀ ਗੁਰਜੀਤ ਸਿੰਘ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। 
ਪ੍ਰਾਪਤ ਜਾਣਕਾਰੀ ਮੁਤਾਬਕ ਗੁਰਜੀਤ ਦਾ ਕਾਲਜ ਯੂਨੀਅਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਹ ਕਾਲਜ ਦੇ ਬਾਹਰ ਕਾਰ ‘ਚ ਬੈਠਾ ਸੀ ਅਤੇ ਕਾਲਜ ਦੇ ਅੰਦਰ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਤਕਰਾਰ ਹੋ ਰਹੀ ਸੀ। ਇਕ ਯੂਨੀਅਨ ਨੇ ਆਪਣੇ ਪ੍ਰਧਾਨ ਦੇ ਪੋਸਟਰ ਲਗਾਏ ਅਤੇ ਦੂਜੀ ਨੇ ਫਾੜ੍ਹ ਦਿੱਤੇ। ਇਸ ਨੂੰ ਲੈ ਕੇ ਸਥਿਤੀ ਤਣਾਅਪੂਰਨ ਹੋ ਗਈ ਅਤੇ ਕਿਸੇ ਨੇ ਬਾਹਰ ਬੈਠੇ ਗੁਰਜੀਤ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਸੰਬੰਧੀ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

468 ad