ਮੁਆਫੀ ਦੇ ਮੁੱਦੇ ”ਤੇ ਟਾਇਟਲਰ ਦਾ ਯੂ-ਟਰਨ, ਕਿਹਾ- ਗੁਨਾਹ ਹੀ ਨਹੀਂ ਕੀਤਾ ਤਾਂ ਮੁਆਫੀ ਕਿਸ ਗੱਲ ਦੀ?

12ਨਵੀਂ ਦਿੱਲੀ/ਚੰਡੀਗੜ੍ਹ,9 ਮਈ ( ਪੀਡੀ ਬੇਉਰੋ ) 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਮੰਗਣ ਦੇ ਮਾਮਲੇ ਵਿਚ ਯੂ-ਟਰਨ ਲੈਂਦੇ ਹੋਏ ਸਿੱਖ ਭਾਈਚਾਰੇ ਕੋਲੋਂ ਮੁਆਫੀ ਮੰਗਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਟਾਇਟਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਕੋਈ ਗੁਨਾਹ ਹੀ ਨਹੀਂ ਕੀਤਾ ਤਾਂ ਮੁਆਫੀ ਕਿਸ ਗੱਲ ਦੀ ਮੰਗਣ? ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਨਹੀਂ ਦਿੱਤਾ ਜਦੋਂ ਕਿ ਸੀ. ਬੀ. ਆਈ. ਵੀ ਉਨ੍ਹਾਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਐੱਚ. ਐੱਸ. ਫੂਲਕਾ ਅਤੇ ਅਕਾਲੀ ਦਲ ਆਪ ਹੀ ਅਫਵਾਹਾਂ ਫੈਲਾਅ ਰਹੇ ਹਨ ਤਾਂ ਜੋ ਚੋਣਾਂ ਦੇ ਸਮੇਂ ਲੋਕਾਂ ਦੀਆਂ ਭਾਵਾਨਾਵਾਂ ਨੂੰ ਭੜਕਾ ਕੇ ਇਸਦਾ ਸਿਆਸੀ ਲਾਹਾ ਲੈ ਸਕਣ। ਉਨ੍ਹਾਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਹਿਸ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ‘ਆਪ’ ਉਨ੍ਹਾਂ ਖਿਲਾਫ ਇਕ ਵੀ ਦੋਸ਼ ਸਾਬਿਤ ਕਰ ਸਕੀ ਤਾਂ ਉਹ ਸਿਆਸਤ ਛੱਡ ਦੇਣਗੇ।
ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਵਲੋਂ ਜਗਦੀਸ਼ ਟਾਇਲਟਰ ਨੂੰ ਕਲੀਨ ਚਿੱਟ ਦਿੰਦੇ ਹੋਏ ਕੇਸ ਨੂੰ ਬੰਦ ਕਰਨ ਦੀ ਰਿਪੋਰਟ ‘ਤੇ ਦਿੱਲੀ ਦੀ ਕਡਕਡੁਮ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ। ’84 ਦੰਗਾ ਪੀੜਤ ਨਰਿੱਪਜੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਟਾਇਟਲਰ ਖਿਲਾਫ ਨਵੇਂ ਸਬੂਤ ਅਦਾਲਤ ਵਿਚ ਪੇਸ਼ ਕੀਤੇ ਹਨ।

468 ad

Submit a Comment

Your email address will not be published. Required fields are marked *