ਮੀਰੀ ਪੀਰੀ ਸਰਦਾਰੀਆਂ ਟਰੱਸਟ ਦਾ ਕੀਤਾ ਗਠਨ – ਸੁਰਜੀਤ ਸਿੰਘ ਅਰਾਂਈਆਂ ਫਰੀਦਕੋਟ ਨੂੰ ਲਾਇਆ ਚੇਅਰਮੇਨ

FDK 2

ਫਰੀਦਕੋਟ,19 ਮਈ (ਜਗਦੀਸ਼ ਕੁਮਾਰ ਬਾਂਬਾ ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਤੇ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਜਸਕਰਨ ਸਿੰਘ ਵਾਲਾ ਵੱਲੋ ਅੱਜ ਮੀਰੀ ਪੀਰੀ ਸਰਦਾਰੀਆਂ ਟਰੱਸਟ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿਚ ਫਰੀਦਕੋਟ ਦੇ ਸੁਰਜੀਤ ਸਿੰਘ ਅਰਾਂਈਆਂ ਨੂੰ ਚੈਅਰਮੈਨ,ਸ਼੍ਰ ਪ੍ਰਗਟ ਸਿੰਘ ਮੱਖੂ ਨੂੰ ਪ੍ਰਧਾਨ,ਸ਼੍ਰ

Exif_JPEG_420

ਦਰਸ਼ਨ ਸਿੰਘ ਮਾਣੂਕੇ ਨੂੰ ਜਰਨਲ ਸਕੱਤਰ ,ਬਾਬਾ ਮਨਪ੍ਰੀਤ ਟਕਸਾਲੀ ਨੂੰ ਸਲਾਹਾਕਾਰ ਅਤੇ ਡਾਂ ਗੁਰਮੀਤ ਸਿੰਘ ਨੂੰ ਜਰਨਲ ਸਕੱਤਰ ਲਾਇਆ ਗਿਆ ਹੈ। ਇਸ ਮੌਕੇ ਜਸਕਰਨ ਸਿੰਘ ਨੇ ਬੋਲਦਿਆਂ ਕਿਹਾ ਕਿ ਮੀਰੀ ਪੀਰੀ ਸਰਦਾਰੀਆਂ ਟਰੱਸਟ ਧਰਮ ਤੇ ਸਿਆਸਤ ਨੂੰ ਲੈ ਕੇ ਚੱਲੇਗੀ, ਜਿਥੇ ਜਿਥੇ ਧਰਮ ਦਾ ਪ੍ਰਚਾਰ ਕਰੇਗੀ ਉਥੇ ਹੀ ਨੌਜਵਾਨਾਂ ਨੂੰ ਸਿਆਸਤ ਦੇ ਗੁਣ ਵੀ ਦੱਸੇਗੀ, ਕਿਉਕਿ 1608 ਈ. ਵਿਚ ਛੇਵੇ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਧਰਮ ਦੇ ਨਾਲ ਨਾਲ ਸਿਆਸਤ ਨੂੰ ਵੀ ਗ੍ਰਹਿਣ ਕਰਨਾ ਦੱਸਿਆ ਹੈ। ਉਨਾਂ ਕਿਹਾ ਕਿ ਜਿਥੇ ਅਸੀ ਨੌਜਵਾਨਾਂ ਨੂੰ ਪੜਾਈ ਬਾਰੇ ਗਿਆਨ ਦੇਣਾ ਹੈ ਉਥੇ ਨੌਜਵਾਨੀ ਨੂੰ ਨਸ਼ਿਆਂ ਤੋ ਦੂਰ ਕਰਕੇ ਨਸ਼ੇ ਵੇਚਣ ਵਾਲੀਆਂ ਪਾਰਟੀਆਂ ਜੋ ਅਕਾਲ ਤਖਤ ਦੇ ਸਿਧਾਂਤ ਤੋ ਪਾਸੇ ਚੱਲ ਰਹੀਆਂ ਹਨ ਉਹਨਾਂ ਨੂੰ ਸੁਚੇਤ ਕੀਤਾ ਜਾਵੇਗਾ ਅਤੇ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਜਾਵੇਗਾ। ਇਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਕੈਂਪ ਲਾਏ ਜਾਣਗੇ। ਉਹਨਾਂ ਕਿਹਾ ਕਿ ਸਾਡੇ ਟਰੱਸਟ ਦੀ ਸਭ ਤੋ ਮਹੱਤਵਪੂਰਨ ਗੱਲ ਇਹ ਹੋਵੇਗੀ ਕਿ ਅਸੀ ਦੇਸ਼ਾਂ ਵਿਦੇਸ਼ਾਂ ਵਿਚੋ ਪੈਸਾ ਇੱਕਠਾ ਨਹੀ ਕਰਾਂਗੇ, ਇਸ ਦੇ ਮੈਂਬਰ ਹੀ ਆਪਣੇ ਦਸਾਂ ਨੌਹਾਂ ਦੀ ਕਿਰਤ ਵਿਚੋ ਦਸਵੰਧ ਕੱਢ ਕੇ ਇਹ ਟਰੱਸਟ ਚਲਾਇਆ ਜਾਵੇਗਾ ।

468 ad

Submit a Comment

Your email address will not be published. Required fields are marked *