ਮੀਡੀਆ ਦੀ ਅਜ਼ਾਦੀ ਲਈ ਯੂਥ ਕਾਂਗਰਸ ਵੱਲੋਂ ਅਰਥੀ ਫੂਕ ਮੁਜ਼ਾਹਰਾ

FDK 3ਫ਼ਰੀਦਕੋਟ, 11 ਮਈ (ਜਗਦੀਸ਼ ਕੁਮਾਰ ਬਾਂਬਾ ) ਮੀਡੀਆ ਦੀ ਅਜਾਦੀ ਨੂੰ ਲੈ ਕੇ ਯੂਥ ਕਾਂਗਰਸ ਵੱਲੋਂ ਜਿਲ•ਾ ਪ੍ਰਧਾਨ ਗੁਰਲਾਲ ਭਲਵਾਨ ਦੀ ਅਗਵਾਈ ਵਿੱਚ ਨੈਸ਼ਨਲ ਹਾਈ-ਵੇ ਜਾਮ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਥ ਆਗੂ ਗੁਰਲਾਲ ਭਲਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਮੀਡੀਆ ਦਾ ਗਲਾ ਘੁੱਟ ਰਹੀ ਹੈ। ਸੱਚ ਦਿਖਾਉਣ ਵਾਲਿਆਂ ਨੂੰ ਦਬਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਜ਼ੀ ਪੰਜਾਬੀ ਚੈਨਲ ਕੇਬਲ ਚੈਨਲਾਂ ਤੋਂ ਹਟਾ ਕੇ ਪੰਜਾਬ ਸਰਕਾਰ ਵੱਲੋਂ ਮੀਡੀਆ ਦੀ ਅਜਾਦੀ ‘ਤੇ ਅੰਕੁਸ਼ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਉਨ•ਾਂ ਨਾਲ ਮਨਦੀਪ ਤਿਵਾੜੀ, ਲੱਡੂ ਸੰਧੂ, ਰਾਜਵੀਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਆਗੂ ਹਾਜਰ ਸਨ।

468 ad

Submit a Comment

Your email address will not be published. Required fields are marked *