ਮੀਂਹ ਕਾਰਨ ਆਏ ਹੜ੍ਹ ‘ਚ 2 ਭੈਣਾਂ ਵਹਿ ਗਈਆਂ

ਜੰਮੂ- ਜੰਮੂ-ਕਸ਼ਮੀਰ ਦੇ ਰਜੌਰੀ ਜ਼ਿਲੇ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ 2 ਔਰਤਾਂ ਵਹਿ ਗਈਆਂ ਜਦੋਂਕਿ ਮਕਾਨ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।
Drowingਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਸਾਂਬਾ ਜ਼ਿਲੇ ਤੋਂ ਹੜ੍ਹ ‘ਚ ਫਸੇ 30 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਪੁਲਸ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਰਜੌਰੀ ਜ਼ਿਲੇ ‘ਚ ਸ਼ਨੀਵਾਰ ਨੂੰ ਭਾਰੀ ਮੀਂਹ ਕਾਰਨ ਹੁੱਬੀ ਨਦੀ ‘ਚ ਆਏ ਹੜ੍ਹ ‘ਚ 2 ਭੈਣਾਂ ਨਰਵੇਜ਼ ਅਖਤਰ ਅਤੇ ਬੇਗਲ ਅਖਤਰ ਵਹਿ ਗਈਆਂ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਦੋਹਾਂ ਭੈਣਾਂ ਦੀ ਲਾਸ਼ਾਂ ਨੂੰ ਕੱਢ ਲਿਆ ਗਿਆ ਸੀ। ਉੱਥੇ ਹੀ ਜ਼ਿਲੇ ਦੇ ਸੁੰਦਰਬਾਨੀ ਤਹਿਸੀਲ ‘ਚ ਸ਼ਨੀਵਾਰ ਰਾਤ ਮਕਾਨ ਡਿੱਗਣ ਕਾਰਨ ਉਸ ਦੇ ਮਲਬੇ ‘ਚ ਦਬ ਕੇ ਇਕ ਮਹਿਲਾ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਪਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਸਾਂਬਾ ਅਤੇ ਕਠੁਆ ਜ਼ਿਲੇ ਦੀ ਦੇਵਾਕ ਅਤੇ ਬਸਾਂਤਰ ਨਦੀਆਂ ‘ਚ ਹੜ੍ਹ ਆ ਗਿਆ ਹੈ।

468 ad