ਮਿਸੀਸਾਗਾ ਵਿਚ ਭਿਆਨਕ ਹਾਦਸਾ ਵਾਪਰਿਆ

ਇਕ ਦੀ ਮੌਤ, ਚਾਰ ਗੰਭੀਰ ਜ਼ਖਮੀ
ਮਿਸੀਸਾਗਾ- ਐਤਵਾਰ ਸਵੇਰੇ ਮਿਸੀਸਾਗਾ ਵਿਚ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਜ਼ਖਮੀ ਹੋ ਗਏ। ਸੂਬਾ ਪੁਲਿਸ Libral2ਮੁਤਾਬਕ ਮਾਰਿਆ ਗਿਆ ਵਿਅਕਤੀ ਇਕ ਵੈਨ ਵਿਚ ਸਵਾਲ ਸੀ, ਜਦੋਂ ਇਹ ਕਾਰ ਇਕ ਦੂਜੀ ਕਾਰ ਨਾਲ ਡਿਕਸੀ ਰੋਡ ਇਲਾਕੇ ਵਿਚ ਸਵੇਰੇ ਕਰੀਬ 7æ30 ਵਜੇ ਟਕਰਾਅ ਗਈ। ਵੈਨ ਨੂੰ 25 ਸਾਲਾ ਬੀਟਨ ਦਾ ਰਹਿਣ ਵਾਲਾ ਵਿਅਕਤੀ ਚਲਾ ਰਿਹਾ ਸੀ, ਜਿਸ ਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂਹਨ।
ਇਸ ਦਰਮਿਆਨ ਵੈਨ ਇਕ ਟਰੱਕ ਨਾਲ ਟਕਰਾਅ ਗਈ। ਇਕ ਹੋਰ ਨੇੜੇ ਖੜ੍ਹੀ ਕਾਰ ਨਾਲ ਵੀ ਇਸ ਦੀ ਟੱਕਰ ਹੋਈ। ਹਾਦਸੇ ਕਾਰਨ ਸੜਕ ਬੰਦ ਕਰ ਦਿੱਤੀ ਗਈ ਅਤੇ ਆਵਾਜਾਈ ਨੂੰ ਦੂਜੇ ਰਸਤਿਆਂ ਤੋਂ ਚਾਲੂ ਕੀਤਾ ਗਿਆ।

468 ad