ਮਿਸਰ ਨੇ ਸਥਾਈ ਜੰਗਬੰਦੀ ਲਈ ਪੇਸ਼ ਕੀਤਾ ਨਵਾਂ ਪ੍ਰਸਤਾਵ

ਗਾਜ਼ਾ- ਮਿਸਰ ਨੇ ਇਸਰਾਈਲ  ਅਤੇ ਫਿਲਸਤੀਨ ਦਰਮਿਆਨ ਸਥਾਈ ਜੰਗਬੰਦੀ ਲਈ ਇਕ ਨਵਾਂ ਪ੍ਰਸਤਾਵ ਪੇਸ਼ ਕੀਤਾ ਹੈ। ਮਿਸਰ ਅਤੇ ਫਿਲਸਤੀਨ ਦੇ ਸੂਤਰਾਂ ਨੇ ਦੱਸਿਆ ਕਿ Missarਇਸਰਾਈਲ  ਸਰਹੱਦੀ ਗਲਿਆਰੇ ਦੀ ਇਲਾਕੇਬੰਦੀ ‘ਚ ਕੁਝ ਢਿੱਲ ਦੇ ਕੇ ਗਾਜ਼ਾ ‘ਚ ਖੁਰਾਕੀ ਵਸਤੂਆਂ ਦੀ ਸਪਲਾਈ ਅਤੇ ਕੁਝ ਸ਼ਰਤਾਂ ਨਾਲ ਸਰਹੱਦ ਪਾਰ   ਤੋਂ ਲੋਕਾਂ ਅਤੇ ਵਸਤੂਆਂ ਦੀ ਆਵਾਜਾਈ ਦੀ ਇਜਾਜ਼ਤ ਦੇਣ ‘ਤੇ ਸਹਿਮਤ ਹੋ ਗਿਆ ਹੈ ਪਰ ਉਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਗਾਜ਼ਾ ਬੰਦਰਗਾਹ ਨੂੰ ਖੋਲ੍ਹਣ ਅਤੇ ਇਕ ਨੁਕਸਾਨੇ ਹਵਾਈ ਅੱਡੇ ਦੀ ਮੁੜ ਉਸਾਰੀ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਦੋਵਾਂ ਪੱਖਾਂ ਦਰਮਿਆਨ ਬੰਦਰਗਾਹ ਖੋਲ੍ਹਣ ਦੇ ਮਸਲੇ ‘ਤੇ ਇਕ ਮਹੀਨੇ ਬਾਅਦ ਚਰਚਾ ਹੋਵੇਗੀ।

468 ad