‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ”

ਦੁਨੀਆ ‘ਚ ਜੇਕਰ ਸਭ ਤੋਂ ਅਣਮੁੱਲੀ ਚੀਜ਼ ਹੈ ਤਾਂ ਉਹ ਹੈ ਨਿਮਰਤਾ। ਤਨੋਂ ਝੁਕਣ ਨੂੰ ਨਿਮਰਤਾ ਨਹੀਂ ਕਹਿੰਦੇ, ਆਪਾ-ਭਾਵ ਤਿਆਗ ਕਿ ਮਨੋਂ ਅਗਲੇ ਅੱਗੇ ਹਾਰ ਜਾਣ ਨੂੰ ਨਿਮਰਤਾ ਕਹਿੰਦੇ ਹਨ। ਨਿਮਰ ਰਹਿ ਕੇ ਮਨੁੱਖ ਵੱਡੀ ਤੋਂ ਵੱਡੀ ਔਕੜ ਨੂੰ ਵੀ ਆਸਾਨੀ ਨਾਲ ਸਹਾਰ ਸਕਦਾ ਹੈ। ਕਈ ਲੋਕ ਧਨ-ਗੱਡੀਆਂ ਦੇ ਮਾਣ ‘ਚ ਹੰਕਾਰ ‘ਚ ਆ ਜਾਂਦੇ ਹਨ ਅਤੇ ਧੌਣ ਉੱਚੀ-ਉੱਚੀ ਕਰਕੇ ਤੁਰਦੇ ਹਨ ਪਰ ਅਸਲ Mithatਇਨਸਾਨ ਓਹੀ ਹੈ ਜੋ ਸਰਮਾਏਦਾਰ ਹੁੰਦਿਆਂ ਵੀ ਆਪਣੇ ਦਿੱਲ ‘ਚ ਨਿਮਰਤਾ ਰੱਖੇ।
ਫੇਸਬੁੱਕ ‘ਤੇ ਇਕ ਅਜਿਹੀ ਹੀ ਵੀਡੀਓ ਕਿਸੇ ਸੱਜਣ ਨੇ ਬਣਾ ਕੇ ਅਪਲੋਡ ਕੀਤੀ ਹੈ। ਜਿਸ ‘ਚ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ, ਸਿਰ ‘ਤੇ ਸੋਹਣੀ ਦਸਤਾਰ ਸਜਾ ਕੇ, ਗਲ ‘ਚ ਟਾਈ ਪਾ ਕੇ ਜੋੜੇ ਘਰ ‘ਚ ਜੋੜਿਆਂ ਦੀ ਸੇਵਾ ਕਰ ਰਿਹਾ ਹੁੰਦਾ ਹੈ, ਦੋ ਪੁਲਸੀਏ ਉਸ ਨੂੰ ਜੋੜੇ ਲਾਹ ਕੇ ਫੜਾਂਦੇ ਹਨ। ਜੋੜਿਆਂ ਦੀ ਸੇਵਾ ਤੋਂ ਬਾਅਦ ਉਹ ਸਿੱਖ ਨੌਜਵਾਨ ਗੁਰਦੁਆਰੇ ਮੱਥਾ ਟੇਕਣ ਜਾਂਦਾ ਹੈ ਅਤੇ ਜਦੋਂ ਬਾਹਰ ਨਿਕਲਦਾ ਹੈ ਤਾਂ ਸਾਹਮਣੇ ਬੀ.ਐੱਮ.ਡਬਲਯੂ ਦੀ ਲਗਜ਼ਰੀ ਕਾਰ ਖੜੀ ਹੁੰਦੀ ਹੈ, ਜਿਸ ‘ਚੋਂ ਡਰਾਈਵਰ ਬਾਹਰ ਨਿਕਲਦਾ ਹੈ ਅਤੇ ਪਿਛਲੀ ਤਾਕੀ ਖੋਲਦਾ ਹੈ। ਡਰਾਈਵਰ ਨੌਜਵਾਨ ਨੂੰ ਜੋ ਕਿ ਅਸਲ ‘ਚ ਉਸ ਦਾ ਮਾਲਕ ਹੁੰਦਾ ਹੈ, ਕੋਟ ਫੜਾਉਂਦਾ ਹੈ ਅਤੇ ਪੁਲਸ ਦੇ ਉਹ 2 ਜਵਾਨ ਜਿਨ੍ਹਾਂ ਨੇ ਉਸ ਕੋਲ ਜੋੜੇ ਜਮ੍ਹਾ ਕਰਾਏ ਹੁੰਦੇ ਹਨ, ਉਸ ਦੇ ਆਲੇ-ਦੁਆਲੇ ਮੁਸਤੈਦੀ ਨਾਲ ਖੜੇ ਹੋ ਜਾਂਦੇ ਹਨ, ਜੋ ਕਿ ਉਸ ਦੇ ਸਕਿਓਰਟੀ ਗਾਰਡ ਹਨ।
ਇਹ ਵੀਡੀਓ ਦੁਨੀਆ ਨੂੰ ਨਿਮਰਤਾ ‘ਚ ਰਹਿਣ ਦਾ ਸੁਨੇਹਾ ਦਿੰਦੀ ਹੈ ਅਤੇ ਵੱਡੀਆਂ-ਵੱਡੀਆਂ ਜਾਗੀਰਾਂ ਦੇ ਮਾਲਕ ਹੁੰਦਿਆਂ ਵੀ ਸਾਦਗੀ ਰੱਖਣ ਦਾ ਸੰਦੇਸ਼ ਦਿੰਦੀ ਹੈ।

468 ad