ਮਾਵਾਂ ਵਾਂਗ ਸੰਗੀਤ ਦੀਆਂ ਲੋਰੀਆਂ ਦਿੰਦੇ ਸਨ ਬਰਕਤ ਸਿੱਧੂ-ਪੂਰਨ ਸ਼ਾਹ ਕੋਟੀ

ਜਲੰਧਰ-ਪੰਜਾਬ ਦੇ ਸੂਫੀ ਗਾਇਕ ਬਰਕਤ ਸਿੱਧੂ ਦੇ ਸੁਰਗਵਾਸ ਨੇ ਪੂਰੀ ਪੰਜਾਬੀ ਸੰਗੀਤ ਇੰਡਸਟਰੀ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ Pooran Shah Kotiਉਸਤਾਦ ਪੂਰਨ ਸ਼ਾਹ ਕੋਟੀ ਨੇ ਦੱਸਿਆ ਕਿ ਬਰਕਤ ਸਿੱਧੂ ਉਨ੍ਹਾਂ ਨੂੰ ਮਾਵਾਂ ਵਾਂਗ ਸੰਗੀਤ ਦੀਆਂ ਲੋਰੀਆਂ ਦਿਆ ਕਰਦੇ ਸਨ।
ਉਨ੍ਹਾਂ ਕਿਹਾ ਕਿ ਜਦੋਂ ਅਜਿਹੀਆਂ ਮਹਾਨ ਸ਼ਖਸੀਅਤਾਂ ਅਲਵਿਦਾ ਕਹਿੰਦੀਆਂ ਹਨ ਤਾਂ ਬੜਾ ਦੁੱਖ ਲੱਗਦਾ ਹੈ। 
ਪੂਰਨ ਸ਼ਾਹ ਕੋਟੀ ਦਾ ਕਹਿਣਾ ਹੈ ਕਿ ਬਰਕਤ ਸਿੱਧੂ ਉਨ੍ਹਾਂ ਦੀ ਭੂਆ ਦੇ ਬੇਟੇ ਸਨ ਅਤੇ ਬਰਕਤ ਸਿੱਧੂ ਦੀ ਮੌਤ ਕਾਰਨ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਬਰਕਤ ਸਿੱਧੂ ਨੇ ਸੂਫੀਇਜ਼ਮ ਨੂੰ ਉਚਾਈਆਂ ‘ਤੇ ਪਹੁੰਚਾ ਦਿੱਤਾ ਸੀ ਅਤੇ ਦੇਸ਼ਾਂ-ਵਿਦੇਸ਼ਾਂ ‘ਚ ਨਾਮਣਾ ਖੱਟਿਆ ਸੀ।
ਪੂਰਨ ਸ਼ਾਹ ਕੋਟੀ ਨੇ ਦੱਸਿਆ ਕਿ ਬਰਕਤ ਸਿੱਧੂ ਨੇ ਹਰਕੇ ਜਗ੍ਹਾ ਤੋਂ ਬਹੁਤ ਕੁਝ ਸਿੱਖਿਆ ਸੀ ਅਤੇ ਉਨ੍ਹਾਂ ਦੀ ਵਧੀਆ ਗੱਲ ਇਹ ਸੀ ਕਿ ਜੋ ਸੰਗੀਤ ਦੇ ਗੁਣ ਉਨ੍ਹਾਂ ਕੋਲ ਸਨ, ਉਨ੍ਹਾਂ ਗੁਣਾਂ ਨੂੰ ਉਨ੍ਹਾਂ ਨੇ ਬਹੁਤ ਜ਼ਿਆਦਾ ਵਰਤਾਇਆ ਸੀ। ਉਨ੍ਹਾਂ ਨੇ ਬਹੁਤ ਸਾਰੇ ਨਵੇਂ ਕਲਾਕਾਰਾਂ ਅਤੇ ਗਾਇਕਾਂ ਨੂੰ ਅੱਗੇ ਵਧਣ ਦਾ ਰਸਤਾ ਦਿਖਾਇਆ ਸੀ। ਪੂਰਨ ਸ਼ਾਹ ਕੋਟੀ ਨੇ ਕਿਹਾ ਕਿ ਉਨ੍ਹਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ।

468 ad